ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਸੜਕ ਵਿਚਾਲੇ ਲੰਮੇ ਪੈ ਕੀਤਾ ਹੰਗਾਮਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਭੋਗਪੁਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੰਜਾਬ ਪੁਲਿਸ ਦੇ ਅਧਿਕਾਰੀ ਵਲੋਂ ਸੜਕ ਵਿਚਾਲੇ ਲੰਮੇ ਪੈ ਕੇ ਕਾਫੀ ਹੰਗਾਮਾ ਕੀਤਾ ਗਿਆ। ਦੱਸਿਆ ਜਾ ਰਿਹਾ ਪੁਲਿਸ ਨੇ ਹੋਮ ਗਾਰਡ ਮੁਲਾਜ਼ਮ ਵਲੋਂ ਇਹ ਪ੍ਰਦਰਸ਼ਨ ਕੀਤਾ ਗਿਆ। ਹੋਮ ਗਾਰਡ ਨੇ ਕਿਹਾ ਕਿ ਉਸ ਨੇ ਪਿਛਲੇ ਦਿਨੀਂ ਚੋਰ ਫੜੇ ਸਨ ਤੇ ਜਦੋ ਉਹ ਚੋਰਾਂ ਨੂੰ ਲੈ ਕੇ ਥਾਣੇ ਗਿਆ ਤਾਂ ਉੱਥੇ ਬੈਠੇ ਮੁਲਾਜ਼ਮ ਨੇ ਚੋਰਾਂ ਨੂੰ ਕੁਝ ਸਮੇ ਬਾਅਦ ਛੱਡ ਦਿੱਤਾ। ਇਸ ਕਾਰਨ ਅੱਜ ਮੁਲਾਜ਼ਮ ਵਲੋਂ ਨੈਸ਼ਨਲ ਹਾਈਵੇਅ 'ਤੇ ਪ੍ਰਦਰਸ਼ਨ ਕੀਤਾ ਗਿਆ। ਜਿਸ ਦੇ ਚਲਦੇ ਕਾਫੀ ਸਮੇ ਤੱਕ ਸੜਕ ਜਾਮ ਰਹੀ। ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚ ਕੁਝ ਮੁਲਾਜ਼ਮਾਂ ਵਲੋਂ ਮਨਾਇਆ ਗਿਆ ਪਰ ਉਹ ਮੁਲਾਜ਼ਮ ਆਪਣੀ ਜ਼ਿੰਦ 'ਤੇ ਅੜਿਆ ਰਿਹਾ । ਪ੍ਰਦਰਸ਼ਨ ਦੌਰਾਨ ਮੁਲਾਜ਼ਮ ਵਾਰ- ਵਾਰ ਬੋਲ ਰਿਹਾ ਹੈ ਕਿ ਜਿਹੜੇ ਚੋਰ ਉਸ ਨੇ ਫੜੇ ਸਨ, ਉਹ ਕਿਊ ਛੱਡ ਦਿੱਤੇ ਗਏ? ਇਸ ਘਟਨਾ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ । ਫਿਲਹਾਲ ਪੁਲਿਸ ਨੇ ਉੱਚ ਅਧਿਕਾਰੀਆਂ ਵਲੋਂ ਮਾਮਲੇ ਦੀ ਜਾਂਚ ਦੇ ਆਦੇਸ਼ ਜਾਰੀ ਕੀਤੇ ਗਏ ਹਨ ।