ਗੈਰ- ਕਾਨੂੰਨੀ ਢੰਗ ਨਾਲ ਕੈਨੇਡਾ ਤੋਂ ਅਮਰੀਕਾ ਦਾਖ਼ਲ ਹੋ ਰਹੇ ਪ੍ਰਵਾਸੀਆਂ ਦੀ ਗਿਣਤੀ ‘ਚ ਵਾਧਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ): ਗੈਰ -ਕਾਨੂੰਨੀ ਢੰਗ ਨਾਲ ਕੈਨੇਡਾ ਤੋਂ ਅਮਰੀਕਾ 'ਚ ਦਾਖ਼ਲ ਹੋ ਰਹੇ ਪ੍ਰਵਾਸੀਆਂ ਦੀ ਗਿਣਤੀ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਤੇ ਏਜੰਟ ਆਪਣੀਆਂ ਜੇਬਾਂ ਭਰਨ ਰਹੇ ਹਨ। ਉੱਥੇ ਹੀ ਕੈਨੇਡਾ ਦੇ ਟੋਰਾਂਟੋ 'ਚ ਬੈਠੇ ਮਨੁੱਖੀ ਤਸਕਰ ਪ੍ਰਵਾਸੀ ਲੋਕਾਂ ਨੂੰ ਵਰਤ ਕੇ ਆਪਣਾ ਧੰਦਾ ਚਲਾ ਰਹੇ ਹਨ ।ਅਮਰੀਕਾ ਦੇ ਕਸਟਮਜ਼ ਵਿਭਾਗ ਵਲੋਂ ਸਾਲ 2022 ਵਿੱਚ 109,535 ਪ੍ਰਵਾਸੀਆਂ ਨੂੰ ਰੋਕਿਆ ਗਿਆ ,ਜਦਕਿ ਇਸ ਵਾਰ ਇਹ ਗਿਣਤੀ 6 ਮਹੀਨੇ ਚ 84 ਹਜ਼ਾਰ ਤੋਂ ਪਾਰ ਹੋ ਗਈ ਹੈ । ਉੱਥੇ ਹੀ ਅਮਰੀਕਾ ਜਾਣ ਦੀ ਇੱਛੁਕ ਲੋਕ ਆਪਣੀ ਜਾਨ ਖਤਰੇ ਵਿੱਚ ਪਾਉਣ ਤੋਂ ਪਿੱਛੇ ਨਹੀ ਹਟ ਰਹੇ। ਗੈਰ ਕਾਨੂੰਨੀ ਢੰਗ ਨਾਲ ਜਾਣ ਕਾਰਨ ਲੱਖਾਂ ਲੋਕਾਂ ਦੀ ਮੌਤਾਂ ਹੋ ਰਹੀਆਂ ਹਨ। ਦੱਸ ਦਈਏ ਕਿ ਪਿਛਲੇ ਕੁਝ ਸਮੇ ਪਹਿਲਾਂ ਹੀ ਗੁਜਰਾਤੀ ਪਰਿਵਾਰ ਹਾਦਸੇ ਦਾ ਸ਼ਿਕਾਰ ਹੋਏ ਸਨ। ਇਸ ਤੋਂ ਪਹਿਲਾਂ ਵੀ ਅਧਿਕਾਰੀਆਂ ਵਲੋਂ ਕਈ ਲੋਕਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਦਾਖ਼ਲ ਹੁੰਦੇ ਕਾਬੂ ਕੀਤਾ ਗਿਆ ਹੈ ।