ਬੇਕਾਬੂ ਟਰੈਕਟਰ ਨੇ ਅਨੇਕਾਂ ਵਾਹਨ ਨੂੰ ਲਿਆ ਆਪਣੀ ਲਪੇਟ ’ਚ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਟਾਂਡਾ ਉੜਮੁੜ ਵਿਖੇ ਅੱਡਾ ਸਰਾਂ ’ਚ ਟਾਂਡਾ ਤੋਂ ਹੁਸ਼ਿਆਰਪੁਰ ਵੱਲ ਜਾ ਰਿਹਾ ਟਰੈਕਟਰ ਬੇਕਾਬੂ ਹੋ ਕੇ ਅਨੇਕਾਂ ਵਾਹਨਾਂ ਨੂੰ ਲਪੇਟ ’ਚ ਲੈਂਦਿਆ ਸਕੂਲ ਦੇ ਥੜ੍ਹੇ ਨਾਲ ਜਾ ਟਕਰਾਇਆ | ਖੁਸ਼ਕਿਸਮਤੀ ਨਾਲ ਕੋਈ ਵੀ ਵਿਆਕਤੀ ਟਰੈਕਟਰ ਦੀ ਲਪੇਟ ’ਚ ਨਹੀਂ ਆਇਆ | ਹਾਦਸਾ ਦੁਪਹਿਰ ਉਸ ਵੇਲੇ ਵਾਪਰਿਆ, ਜਦੋਂ ਅਚਾਨਕ ਟਰੈਕਟਰ ਬੇਕਾਬੂ ਹੋ ਗਿਆ ਅਤੇ ਹਰ ਪਾਸੇ ਹਫੜਾ-ਦਫੜੀ ਮਚ ਗਈ।

ਬੇਕਾਬੂ ਟਰੈਕਟਰ ਦੀ ਲਪੇਟ ’ਚ ਆਉਣ ਕਾਰਨ ਇਕ ਕਾਰ, ਇਕ ਮੋਟਰਸਾਈਕਲ ਤੇ ਤਿੰਨ ਐਕਟਿਵਾ ਦੇ ਨਾਲ-ਨਾਲ ਦੁਕਾਨਦਾਰ ਦਾ ਸਾਮਾਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ | ਟਰੈਕਟਰ ਕਿਨ੍ਹਾਂ ਹਾਲਾਤ ’ਚ ਬੇਕਾਬੂ ਹੋਇਆ, ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ |