ਅਣਪਛਾਤੇ ਨੌਜਵਾਨ ਨੇ ਭਗਵਾਨ ਸ਼ਨੀਦੇਵ ਦੀ ਮੂਰਤੀ ਤੋੜੀ, ਹੋਇਆ ਹੰਗਾਮਾ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗਿਆਸਪੁਰਾ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਨੌਜਵਾਨ ਵਲੋਂ ਇੱਟ ਮਾਰ ਕੇ ਭਗਵਾਨ ਸ਼ਨੀਦੇਵ ਦੀ ਮੂਰਤੀ ਨੂੰ ਤੋੜ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਗਿਆਸਪੁਰਾ ਦੇ ਸੁੰਦਰ ਨਗਰ ਇਲਾਕੇ 'ਚ ਉਸ ਸਮੇ ਮਾਹੌਲ ਤਨਾਅਪੂਰਨ ਹੋ ਗਿਆ। ਜਦੋ ਇਕ ਨੌਜਵਾਨ ਵਲੋਂ ਭਗਵਾਨ ਸ਼ਨੀਦੇਵ ਦੀ ਮੂਰਤੀ ਨੂੰ ਪੱਥਰ ਮਾਰ ਕੇ ਤੋੜ ਦਿੱਤਾ ਗਿਆ।


ਇਸ ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਜਦੋ ਲੋਕਾਂ ਨੂੰ ਪਤਾ ਲੱਗਾ ਤਾਂ ਪੂਰੇ ਇਲਾਕੇ ਦੇ ਲੋਕਾਂ ਵਿੱਚ ਇਸ ਘਟਨਾ ਨੂੰ ਲੈ ਕੇ ਰੋਸ਼ ਫੈਲ ਗਿਆ। ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਸੀ. ਸੀ. ਟੀ. ਵੀ ਵਿੱਚ ਸਾਰੇ ਘਟਨਾ ਕੈਦ ਹੋ ਗਈ। ਜਿਸ ਤੋਂ ਬਾਅਦ ਲੋਕਾਂ ਦੀ ਭੀੜ ਨੇ ਦੋਸ਼ੀ ਨੂੰ ਦਬੋਚ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ।

ਭਾਜਪਾ ਆਗੂ ਸੰਦੀਪ ਨੇ ਕਿਹਾ ਕਿ ਸੁੰਦਰ ਇਲਾਕੇ ਵਿੱਚ ਇਕ ਮੰਦਰ ਬਣਿਆ ਹੋਇਆ ਹੈ। ਉਸ ਮੰਦਰ ਦੇ ਬਹਾਰ ਭਗਵਾਨ ਸ਼ਨੀਦੇਵ ਦੀ ਮੂਰਤੀ ਲੱਗੀ ਹੋਈ ਹੈ, ਜਿੱਥੇ ਇਲਾਕੇ ਦੇ ਲੋਕ ਬੜੀ ਸ਼ਰਧਾ ਨਾਲ ਮੱਥਾ ਟੇਕਣ ਆਉਂਦੇ ਸੀ। ਉਸ ਦੌਰਾਨ ਇਕ ਨੌਜਵਾਨ ਮੰਦਰ ਕੋਲ ਆ ਕੇ ਕੁਝ ਸਮੇ ਇਧਰ ਉਧਰ ਦੇਖਦੇ ਹੋਏ ਬਹਾਰ ਖੜਾ ਰਹਿੰਦਾ ਹੈ।

ਇਸ ਦੌਰਾਨ ਸਾਈਡ 'ਤੇ ਪਈ ਇੱਟ ਚੁੱਕ ਕੇ ਭਗਵਾਨ ਸ਼ਨੀਦੇਵ ਦੁ ਮੂਰਤੀ ਤੇ ਮਰਦਾ ਹੈ ਤੇ ਮਾਰ ਮਾਰ ਕੇ ਮੂਰਤੀ ਦਾ ਕਾਫੀ ਨੁਕਸਾਨ ਕਰਦਾ ਗਈ। ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਨੇ ਕਿਹਾ ਕਿ ਜਦੋ ਉਹ ਮੂਰਤੀ ਤੋੜ ਕੇ ਜਾ ਰਿਹਾ ਸੀ ਤਾਂ ਉੱਥੇ ਖੜੇ ਲੋਕਾਂ ਨੇ ਉਸ ਨੂੰ ਕੁਝ ਵੀ ਨਹੀਂ ਕਿਹਾ ਸੀ, ਜਦੋ ਉਥੋਂ ਇਕ ਵਿਅਕਤੀ ਮੱਖਾ ਟੇਕਣ ਲੱਗਾ ਤਾਂ ਉਸ ਨੂੰ ਇਸ ਘਟਨਾ ਬਾਰੇ ਪਤਾ ਲੱਗਾ ਸੀ।

ਲੋਕਾਂ ਦੀ ਸ਼ਿਕਾਇਤ ਤੋਂ ਬਾਅਦ ਐਸ. ਐਚ. ਓ ਹਜ਼ੂਰੀ ਲਾਲ ਨੂੰ ਕੁਝ ਪਤਾ ਨਹੀਂ ਸੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਦਾਂ ਦਾ ਕੁਝ ਵੀ ਨਹੀਂ ਹੋਇਆ ਹੈ। ਇਸ ਮਾਮਲੇ ਨੂੰ ਲੈ ਕੇ ਜਦੋ ਉੱਚ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਇਦਾਂ ਦਾ ਕੋਈ ਵੀ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਲੋਕਾਂ ਦਾ ਕਹਿਣਾ ਹੈ ਕਿ ਇੰਨੀ ਵੱਡੀ ਬੇਅਦਬੀ ਹੋ ਗਈ ਹੈ, ਪੁਲਿਸ ਅਧਿਕਾਰੀਆਂ ਨੂੰ ਪਤਾ ਹੀ ਨਹੀ ਹੈ।