ਅਰਦਾਸ ਪੂਰੀ ਨਾ ਹੋਣ ਤੋਂ ਗੁੱਸੇ ‘ਚ ਵਿਅਕਤੀ ਨੇ ਮੰਦਰ ਦੀ ਕੀਤੀ ਭੰਨਤੋੜ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੱਧ ਪ੍ਰਦੇਸ਼ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਸਖਸ਼ ਨੇ ਰੱਬ ਅੱਗੇ ਅਰਦਾਸ ਕੀਤੀ ਸੀ ਪਰ ਉਸ ਦੀ ਇੱਛਾ ਪੂਰੀ ਨਹੀ ਹੋਈ। ਜਿਸ ਤੋਂ ਬਾਅਦ ਵਿਅਕਤੀ ਨੇ ਗੁੱਸੇ ਵਿੱਚ ਆ ਕੇ ਮੰਦਰ ਦੀ ਭੰਨਤੋੜ ਤੇ ਕਈ ਮੂਰਤੀਆਂ ਤੋੜ ਦਿੱਤੀਆਂ। ਲੋਕਾਂ ਵਲੋਂ ਭੰਨਤੋੜ ਦੀ ਸੂਚਨਾ ਮੌਕੇ 'ਤੇ ਪੁਲਿਸ ਨੂੰ ਦਿੱਤੀ ਗਈ । ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਦੋਸ਼ੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੀ ਅਰਦਾਸ ਪੂਰੀ ਨਾ ਹੋਣ ਕਾਰਨ ਗੁੱਸੇ 'ਚ ਸੀ ।ਇਸ ਲਈ ਉਸ ਨੇ ਮੰਦਰ ਦੀ ਭੰਨਤੋੜ ਕੀਤੀ ।

ਪੁਲਿਸ ਅਧਿਕਾਰੀ ਨੇ ਕਿਹਾ ਕਿ ਇਹ ਘਟਨਾ ਇੰਦੌਰ ਦੇ ਛਤੀਪੁਰਾ ਕੋਲ ਵਾਪਰੀ । ਪੁਲਿਸ ਨੇ ਮੌਕੇ 'ਤੇ ਪਹੁੰਚ ਕੇ CCTV ਦੇ ਆਧਾਰ 'ਤੇ ਸਖਸ਼ ਦੀ ਪਛਾਣ ਕਰ ਲਈ ਹੈ। ਦੋਸ਼ੀ ਦੀ ਪਛਾਣ ਸ਼ੁਭਮ ਦੇ ਰੂਪ 'ਚ ਹੋਈ ਹੈ। ਇਸ ਘਟਨਾ ਤੋਂ ਬਾਅਦ ਲੋਕਾਂ ਦੇ ਇਕੱਠੇ ਹੋ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਦੋਸ਼ੀ ਨੇ ਕਿਹਾ ਕਿ ਉਸ ਦੀ ਇੱਕ ਅੱਖ ਖ਼ਰਾਬ ਹੈ ਉਸ ਨੇ ਅੱਖਾਂ ਠੀਕ ਹੋਣ ਦੀ ਅਰਦਾਸ ਕੀਤੀ ਸੀ ਪਰ ਉਸ ਦੀ ਇੱਛਾ ਪੂਰੀ ਨਹੀ ਹੋਈ ਇਸ ਕਾਰਨ ਗੁੱਸੇ 'ਚ ਹੋ ਗਿਆ ।