ਹਰ ਸਾਲ 5 ਲੱਖ ਪ੍ਰਵਾਸੀਆਂ ਨੂੰ ਕੈਨੇਡਾ ਲਿਆਉਣ ਦੀ ਯੋਜਨਾ ਦਾ ਐਲਾਨ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦੇਸ਼ 'ਚ ਵੱਧ ਰਹੀ ਆਰਥਿਕਤਾ ਨੂੰ ਹੋਣ ਵਾਲੇ ਨੁਕਸਾਨ ਦੀ ਭਰਪਾਈ ਲਈ ਹੁਣ ਹਰ ਸਾਲ 25 ਲੱਖ ਪ੍ਰਵਾਸੀਆਂ ਨੂੰ ਕੈਨੇਡਾ 'ਚ ਲਿਆਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ। ਹੁਣ ਤੱਕ ਅਗਲੇ 3 ਸਾਲਾਂ 'ਚ ਲਗਭਗ 15 ਲੱਖ ਪ੍ਰਵਾਸੀ ਕੈਨੇਡਾ 'ਚ ਜਾਣਗੇ। ਕਈ ਸਾਲਾਂ ਤੋਂ ਕੈਨੇਡਾ ਪ੍ਰਵਾਸੀਆਂ ਨੂੰ ਸਥਾਈ ਨਿਵਾਸੀ ਦੇ ਤੋਰ 'ਤੇ ਆਕਰਸ਼ਿਤ ਕਰਦਾ ਰਿਹਾ ਹੈ ।ਜਿਨ੍ਹਾਂ ਨੂੰ ਦੇਸ਼ 'ਚ ਅਸੀਮਤ ਕਾਲ ਲਈ ਰਹਿਣ ਦੇ ਅਧਿਕਾਰ ਤਾਂ ਹਨ ਪਰ ਉਹ ਨਾਗਰਿਕ ਨਹੀਂ ਹਨ।

ਪਿਛਲੇ ਸਾਲ ਕੈਨੇਡਾ 'ਚ 4 ਲੱਖ 5 ਹਜ਼ਾਰ ਸਥਾਈ ਨਿਵਾਸੀਆਂ ਨੂੰ ਰਹਿਣ ਦੀ ਥਾਂ ਦਿੱਤੀ । ਸਰਕਾਰ ਨੇ ਐਲਾਨ ਕੀਤਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ 2025 ਤੱਕ 5 ਲੱਖ ਪ੍ਰਵਾਸੀ ਦੇਸ਼ 'ਚ ਆਉਣਗੇ। ਇਹ ਗਿਣਤੀ 2021 ਤੋਂ 25 ਫੀਸਦੀ ਵੱਧ ਹੈ। ਸਾਲ 2021 'ਚ ਕੈਨੇਡਾ ਨੇ 59,000 ਸ਼ਰਨਾਰਥੀਆਂ ਦੇ ਰਹਿਣ ਦਾ ਟੀਚਾ ਰੱਖਿਆ ਪਰ ਲਗਭਗ ਇਕ ਤਿਹਾਈ ਪ੍ਰਵਾਸੀਆਂ ਨੂੰ ਹੀ ਉਹ ਲੈ ਸਕਿਆ ਹੈ ।