ਪਤੀ ਦੇ ਨਸ਼ੇ ਕਰ ਕੁੱਟਮਾਰ ਤੋਂ ਤੰਗ ਪਤਨੀ ਨੇ ਬੱਚਿਆਂ ਸਣੇ ਮਾਰੀ ਨਹਿਰ ’ਚ ਛਾਲ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਪ੍ਰਦੇਸ਼ ਦੇ ਮੁੱਜ਼ਫਰਨਗਰ ’ਚ ਪਤੀ ਦੀ ਰੋਜ਼ਾਨਾ ਦੀ ਕੁੱਟਮਾਰ ਤੋਂ ਤੰਗ ਆ ਕੇ 32 ਸਾਲਾ ਪਤਨੀ ਨੇ ਆਪਣੇ 4 ਬੱਚਿਆਂ ਸਣੇ ਨਹਿਰ ’ਚ ਛਾਲ ਮਾਰ ਦਿੱਤੀ। ਪੁਲਿਸ ਨੇ ਦੱਸਿਆ ਕਿ ਰੀਨਾ ਅਤੇ ਉਸਦੇ ਦੋ ਬੱਚੇ ਨਿਵਿਕਾ ਅਤੇ ਸੰਧਿਆ ਨੂੰ ਬਚਾ ਲਿਆ ਗਿਆ ਹੈ ਪਰ ਉਸਦੇ ਦੋ ਹੋਰ ਬੱਚੇ, 8 ਸਾਲਾ ਸੂਰਜ ਅਤੇ 5 ਸਾਲਾ ਛਵੀ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਹੈ।

ਪੁਲਿਸ ਨੇ ਦੱਸਿਆ ਕਿ ਭੋਪਾ ਪਿੰਡ ਦੇ ਕੋਲ ਰੀਨਾ ਦਾ ਵਿਆਹ ਸੰਦੀਪ ਨਾਲ ਹੋਇਆ ਸੀ ਅਤੇ ਦੋਵੇਂ ਅਲਾਵਪੁਰ ਪਿੰਡ ’ਚ ਰਹਿੰਦੇ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੰਦੀਪ ਨਸ਼ੇ ਦੀ ਹਾਲਾਤ ’ਚ ਘਰ ਆਇਆ ਅਤੇ ਰੀਨਾ ਨਾਲ ਕੁੱਟਮਾਰ ਕਰਨ ਲੱਗਾ। ਉਨ੍ਹਾਂ ਦੱਸਿਆ ਕਿ ਗੁੱਸੇ ’ਚ ਰੀਨਾ ਆਪਣੇ ਬੱਚਿਆਂ ਨਾਲ ਘਰੋਂ ਨਿਕਲੀ ਅਤੇ ਜਾ ਕੇ ਨਹਿਰ ’ਚ ਛਾਲ ਮਾਰ ਲਈ। ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।