ਮਿਆਂਮਾਰ ਫੌਜ ਦੀ ਇਕ ਹੋਰ ਬੇਰਹਿਮ ਕਾਰਵਾਈ

by vikramsehajpal

ਮਿਆਂਮਾਰ,(ਦੇਵ ਇੰਦਰਜੀਤ) :ਮਾਂਡਲੇ ਸ਼ਹਿਰ ਵਿਚ ਫੌਜ ਨੇ ਇਕ ਪਿਤਾ ਦੀ ਗੋਦ ਵਿਚ ਬੈਠੀ 7 ਸਾਲ ਦੀ ਮਾਸੂਮ ਨੂੰ ਗੋਲੀ ਮਾਰ ਦਿੱਤੀ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਦੀ ਗੋਲੀ ਨਾਲ ਮਰਨ ਵਾਲੀ ਖਿਨ ਮਾਯੋ ਚਿਤ ਸਭ ਤੋਂ ਘੱਟ ਉਮਰ ਦੀ ਪੀੜਤ ਬਣ ਗਈ।ਮ੍ਰਿਤਕਾਂ ਦੇ ਗੁਆਂਢੀ ਸੁਮਾਯਾ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਫੌਜ ਮੰਗਲਵਾਰ ਵਿਖਾਵਾਕਾਰੀਆਂ ਦੀ ਭਾਲ ਕਰ ਰਹੀ ਸੀ। ਕੁਝ ਫੌਜ ਦੇ ਜਵਾਨ ਆਏ ਅਤੇ ਲੱਤ ਮਾਰ ਕੇ ਖਿਨ ਦੇ ਘਰ ਦਾ ਦਰਵਾਜ਼ਾ ਖੜਕਾਉਣ ਲੱਗੇ। ਖਿਨ ਦੀ ਵੱਡੀ ਭੈਣ ਨੇ ਦਰਵਾਜ਼ਾ ਖੋਲ੍ਹਿਆ ਤਾਂ ਫੌਜ ਦੇ ਜਵਾਨ ਘਰ ਵਿਚ ਦਾਖਲ ਹੋ ਗਏ।

ਪੁੱਛਣ ਲੱਗੇ, ਤੁਹਾਡੇ ਪਿਤਾ ਤੋਂ ਇਲਾਵਾ ਘਰ ਵਿਚ ਕੌਣ ਹੈ? ਭੈਣ ਨੇ ਕਿਹਾ ਕਿ ਕੋਈ ਨਹੀਂ। ਉਦੋਂ ਜਵਾਨਾਂ ਨੇ ਉਸ ਨੂੰ ਝੂਠਾ ਦੱਸ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਇਹ ਦੇਖ ਸਾਹਮਣੇ ਖੜ੍ਹੀ ਖਿਨ ਡਰ ਕੇ ਘਰ ਵਿਚ ਮੌਜੂਦ ਪਿਤਾ ਦੀ ਗੋਦ ਵਿਚ ਬੈਠ ਗਈ। ਉਦੋਂ ਪਿੱਛੇ ਤੋਂ ਆਏ ਫੌਜ ਦੇ ਜਵਾਨਾਂ ਨੇ ਪਿਤਾ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਹੜੀਆਂ ਕਿ ਗਲਤੀਆਂ ਨਾਲ ਖਿਨ ਨੂੰ ਜਾ ਲੱਗੀਆਂ। ਉਸ ਨੇ ਮੌਕੇ 'ਤੇ ਦਮ ਤੋੜ ਦਿੱਤਾ। ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਸ਼ੋਕ ਛਾ ਗਿਆ ਹੈ।

ਦੱਸ ਦਈਏ ਕਿ ਹੁਣ ਤੱਕ ਫੌਜ ਵੱਲੋਂ ਕੀਤੀ ਗਈ ਗੋਲੀਬਾਰੀ ਵਿਚ 20 ਬੱਚਿਆਂ ਦੀ ਜਾਨ ਜਾ ਚੁੱਕੀ ਹੈ। ਜਿਸ ਵਿਚ ਖਿਨ ਸਭ ਤੋਂ ਘੱਟ ਉਮਰ ਦੀ ਪੀੜਤ ਹੈ। ਫੌਜ ਦੀ ਇਸ ਬੇਰਹਿਮ ਕਾਰਵਾਈ ਦੀ ਪੂਰੀ ਦੁਨੀਆ ਵਿਚ ਆਲੋਚਨਾ ਕੀਤੀ ਜਾ ਰਹੀ ਹੈ।