ਇੱਕ ਹੋਰ ਕੰਪਨੀ ਪੋਹੁੰਚੀ ਕੋਰੋਨਾ ਵੈਕਸੀਨ ਬਣਾਉਣ ਦੇ ਨੇੜੇ

by vikramsehajpal

ਵਾਸ਼ਿੰਗਟਨ ਡੈਸਕ (ਐਨ.ਆਰ.ਆਈ. ਮੀਡਿਆ) : ਖਬਰਾਂ ਆਈਆਂ ਸੀ ਕੀ ਕੋਵਿਡ-19 ਦੇ ਖਾਤਮੇ ਲਈ ਫਾਈਜ਼ਰ ਕੰਪਨੀ ਵੈਕਸੀਨ ਬਣਾਉਣ ਦੇ ਬਹੁਤ ਨੇੜੇ ਹੈ ਪਰ ਦੱਸ ਦਈਏ ਕੀ ਕਈ ਹੋਰ ਕੰਪਨੀਆਂ ਵੀ ਇਸ ਮਹਾਂਮਾਰੀ ਦਾ ਤੋੜ ਲੱਭਣ ਵਿੱਚ ਮੁਕੰਮਲ ਸਫਲਤਾ ਹਾਸਲ ਕਰਨ ਦੇ ਨੇੜੇ ਹਨ। ਅਮਰੀਕਾ ਸਥਿਤ ਇੱਕ ਹੋਰ ਫਾਰਮਾਸਿਊਟੀਕਲ ਕੰਪਨੀ ਵੀ ਟ੍ਰਾਇਲ ਸਬੰਧੀ ਆਪਣਾ ਡਾਟਾ ਜਾਰੀ ਕਰਨ ਦੇ ਲੱਗਭਗ ਨੇੜੇ ਪਹੁੰਚ ਚੁੱਕੀ ਹੈ।

ਮੈਸਾਚਿਊਸੈਟਸ ਸਥਿਤ ਮੌਡਰਨਾ ਵੱਲੋਂ ਵੀ ਇਸ ਮਹੀਨੇ ਆਪਣੇ ਵੱਲੋਂ ਤਿਆਰ ਵੈਕਸੀਨ ਦੀ ਸਫਲਤਾ ਦਾ ਖੁਲਾਸਾ ਕੀਤਾ ਜਾਵੇਗਾ। ਫਾਈਜ਼ਰ ਵੱਲੋਂ ਬੀਤੇ ਦਿਨੀਂ ਇਹ ਐਲਾਨ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਵਾਇਰਸ ਨੂੰ ਮਾਰਨ ਲਈ ਆਪਣੀ ਵੈਕਸੀਨ ਵਾਸਤੇ 90 % ਸਫਲਤਾ ਹਾਸਲ ਹੋ ਚੁੱਕੀ ਹੈ। ਮੌਡਰਨਾ ਨੇ ਆਪਣੇ ਕਲੀਨਿਕਲ ਟ੍ਰਾਇਲ ਵਿੱਚ 40,000 ਲੋਕਾਂ ਨੂੰ ਸ਼ਾਮਲ ਕੀਤਾ, ਜਿਨ੍ਹਾਂ ਵਿੱਚੋਂ ਅੱਧਿਆਂ ਨੂੰ ਵੈਕਸੀਨ ਦਿੱਤੀ ਗਈ ਤੇ ਬਾਕੀਆਂ ਨੂੰ ਪਲੇਸੀਬੋ।

ਇਸੇ ਤਰ੍ਹਾਂ ਹੀ ਕਈ ਹੋਰ ਕੰਪਨੀਆਂ ਵੀ ਵੈਕਸੀਨ ਤਿਆਰ ਕਰਨ ਵਿੱਚ ਸਫਲਤਾ ਦੇ ਨੇੜੇ ਪਹੁੰਚ ਗਈਆਂ ਲੱਗਦੀਆ ਹਨ। ਬਲੂਮਬਰਗ ਨੇ ਦੱਸਿਆ ਕਿ 11 ਪੱਧਰ ਉੱਤੇ ਅਧਿਐਨ ਇਸ ਸਮੇਂ ਚੱਲ ਰਿਹਾ ਹੈ। ਇਸ ਵਿੱਚ ਐਸਟ੍ਰਾਜੈਨੇਕ ਤੇ ਜੌਹਨਸਨ ਐਂਡ ਜੌਹਨਸਨ ਵਰਗੀਆਂ ਕੰਪਨੀਆਂ ਵੀ ਸ਼ਾਮਲ ਹਨ। ਫਾਈਜ਼ਰ ਕੋਲ ਅਗਲੇ ਹਫਤੇ ਦੋ ਮਹੀਨਿਆਂ ਦਾ ਸੇਫਟੀ ਡਾਟਾ ਹੋਵੇਗਾ। ਜੇ ਸੱਭ ਕੁੱਝ ਠੀਕ ਰਿਹਾ ਤਾਂ ਕੁੱਝ ਹਾਈ ਰਿਸਕ ਵਿਅਕਤੀਆਂ ਨੂੰ ਦਸੰਬਰ ਤੱਕ ਇਸ ਵੈਕਸੀਨ ਦੀ ਲੋੜੀਂਦੀ ਡੋਜ਼ ਦੇ ਦਿੱਤੀ ਜਾਵੇਗੀ।