ਨਸ਼ੇ ਨੇ ਉਜਾੜਿਆ ਇੱਕ ਹੋਰ ਘਰ, ਓਵਰਡੋਜ਼ ਨਾਲ ਹੋਈ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਿਰੋਜ਼ਪੁਰ ਤੋਂ ਇਸ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਪਿੰਡ ਖੱਚਰ ਕੋਲ ਪਿੰਡ ਵਾਸੀਆਂ ਨੂੰ ਸੜਕ 'ਤੇ ਬਣਾਏ ਗਏ ਲੰਗਰ ਹਾਲ 'ਚੋ 18 ਸਾਲਾਂ ਨੌਜਵਾਨ ਦੀ ਲਾਸ਼ ਮਿਲੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਹਰਮਨਪ੍ਰੀਤ ਸਿੰਘ ਵਾਸੀ ਆਲੇ ਦੇ ਰੂਪ 'ਚ ਹੋਈ ਹੈ। ਦੱਸਿਆ ਜਾ ਰਿਹਾ ਮ੍ਰਿਤਕ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ ਕਿਉਕਿ ਉਸ ਦੀ ਲਾਸ਼ ਕੋਲ ਟੀਕਾ ਵੀ ਮਿਲਿਆ । ਨੌਜਵਾਨ ਦੀ ਮੌਤ ਕਾਰਨ ਪਰਿਵਾਰਿਕ ਮੈਬਰਾਂ ਦਾ ਰੋ- ਰੋ ਬੁਰਾ ਹਾਲ ਹੈ। ਪਰਿਵਾਰਿਕ ਮੈਬਰਾਂ ਅਨੁਸਾਰ ਪਹਿਲਾਂ ਉਨ੍ਹਾਂ ਦਾ ਮੁੰਡਾ ਨਸ਼ਾ ਨਹੀ ਕਰਦਾ ਸੀ ਪਰ ਬੀਤੀ ਦਿਨੀਂ ਉਹ ਘਰੋਂ ਮੇਲਾ ਦੇਖਣ ਗਿਆ ਪਤਾ ਨਹੀ ਉਹ ਨਸ਼ੇ ਦੀ ਦਲਦਲ 'ਚ ਕਿਸ ਤਰ੍ਹਾਂ ਫਸ ਗਿਆ । ਮ੍ਰਿਤਕ ਦੇ ਪਿਤਾ ਨਸੀਬ ਨੇ ਦੱਸਿਆ ਕਿ ਜਦੋ ਉਨ੍ਹਾਂ ਨੂੰ ਮੁੰਡੇ ਦੀ ਮੌਤ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੂੰ ਯਕੀਨ ਨਹੀ ਆਇਆ ਕਿ ਉਸ ਦੀ ਲਾਸ਼ ਮਿਲੀ ਹੈ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

More News

NRI Post
..
NRI Post
..
NRI Post
..