ਜਲੰਧਰ ‘ਚ ਫਿਰ ਵਾਪਰੀ ਬੇਅਦਬੀ ਦੀ ਘਟਨਾ, ਨਹਿਰ ਦੇ ਕਿਨਾਰੇ ਤੋਂ ਮਿਲੇ ਗੁਟਕਾ ਸਾਹਿਬ ਦੇ ਅੰਗ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਵਿੱਖੇ ਕਾਲਾ ਸੰਘਿਆਂ ਰੋਡ ਤੇ ਕੋਲ ਕੋਟ ਸਦੀਕ ਦੇ ਨੇੜ੍ਹੇ ਨਹਿਰ ਦੇ ਕਿਨਾਰੇ ਗੁਟਕਾ ਸਾਹਿਬ ਦੇ ਬੇਅਦਬੀ ਕੀਤੇ ਅੰਗ ਮਿਲੇ ਹਨ। ਜਾਣਕਾਰੀ ਮਿਲਦੇ ਹੀ ਸਿੱਖ ਜਥੇਬੰਦੀਆਂ ਨੇ ਮੌਕੇ ਤੇ ਪਹੁੰਚ ਕੇ ਪੁਲਿਸ ਨੂੰ ਮਾਮਲੇ ਦੀ ਸੂਚਨਾ ਦਿਤੀ ਗਈ। ਘਟਨਾ ਦੇ ਸੂਚਨਾ ਮਿਲਦੇ ਹੀ ਮੌਕੇ ਤੇ ਏ. ਸੀ.ਪੀ ਵੇਸ੍ਟ ਨੇ ਪੁਲਿਸ ਟੀਮ ਨਾਲ ਮਿਲ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕ ਸੈਰ ਕਰਨ ਲਈ ਨਹਿਰ ਤੇ ਗਏ ਸੀ , ਇਸ ਦੌਰਾਨ ਉਹਨਾਂ ਦੀ ਨਜ਼ਰ ਗੁਟਕਾ ਸਾਹਿਬ ਦੇ ਬੇਅਦਬੀ ਕੀਤੇ ਅੰਗ ਤੇ ਪਈ। ਉਨ੍ਹਾਂ ਵਲੋਂ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।