ਫਰਾਂਸ ਦੀ ਇੱਕ ਚਰਚ ‘ਚ ਤਿੰਨ ਲੋਕਾਂ ਦੇ ਕਤਲ ਮਾਮਲੇ ‘ਚ ਇੱਕ ਹੋਰ ਸ਼ੱਕੀ ਗ੍ਰਿਫਤਾਰ

by simranofficial

ਪੈਰਿਸ (ਐਨ .ਆਰ .ਆਈ ):ਪੈਗੰਬਰ ਮੁਹੰਮਦ ਕਾਰਟੂਨ ਵਿਵਾਦ ਵਿੱਚ ਫਰਾਂਸ ਵਿੱਚ ਅਧਿਆਪਕ ਦੀ ਗਲਾ ਵੱਢ ਕੇ ਹੱਤਿਆ ਕਰਨ ਤੋਂ ਬਾਅਦ ਇੱਕ ਫ੍ਰੈਂਚ ਚਰਚ ਵਿੱਚ ਇੱਕ ਹਮਲਾਵਰ ਨੇ ਇੱਕ ਔਰਤ ਦਾ ਗਲਾ ਵੱਢ ਦਿੱਤਾ ਸੀ ਅਤੇ ਦੋ ਹੋਰ ਲੋਕਾਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਇਹ ਘਟਨਾ ਫਰਾਂਸ ਦੇ ਨੀਸ ਸ਼ਹਿਰ ਦੀ ਸੀ। ਫਰਾਂਸ ਦੇ ਅੱਤਵਾਦ ਰੋਕੂ ਵਿਭਾਗ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਹਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।ਪੈਗੰਬਰ ਮੁਹੰਮਦ ਦੇ ਕਾਰਟੂਨ ਪ੍ਰਕਾਸ਼ਿਤ ਕਰਨ ਤੋਂ ਬਾਅਦ ਵੱਧੇ ਤਣਾਅ ਦਰਮਿਆਨ ਦੇਸ਼ 'ਚ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ।ਤੁਹਾਨੂੰ ਦੱਸ ਦੇਈਏ ਕਿ ਫਰਾਂਸ ਦੀ ਇੱਕ ਚਰਚ 'ਚ ਜੋ ਤਿੰਨ ਲੋਕਾਂ ਦਾ ਕਤਲ ਕੀਤਾ ਗਿਆ ਇਸ ਮਾਮਲੇ ਚ ਪੁਲਿਸ ਨੇ ਪਹਿਲਾ ਵੀ ਇਕ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਹੁਣ ਇਕ ਹੋਰ ਸ਼ੱਕੀ ਹਮਲਾਵਰ ਇਸ ਮਾਮਲੇ ਚ ਗ੍ਰਿਫਤਾਰ ਕੀਤਾ ਗਿਆ ਹੈ।

More News

NRI Post
..
NRI Post
..
NRI Post
..