ਇਕ ਹੋਰ ਅੱਤਵਾਦੀ ਗ੍ਰਿਫ਼ਤਾਰ ਪਾਕਿਸਤਾਨ ਤੋਂ ਆਏ ਡਰੋਨ ਤੇ ਹਥਿਆਰ ਟਿਕਾਣੇ ਲਗਾਉਣ ‘ਚ ਸੀ ਸ਼ਾਮਲ

by mediateam

ਅੰਮ੍ਰਿਤਸਰ (ਇੰਦਰਜੀਤ ਸਿੰਘ) : ਇਕ ਹੋਰ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਪਾਕਿਸਤਾਨ ਤੋਂ ਆਏ ਡਰੋਨ ਤੇ ਹਥਿਆਰ ਟਿਕਾਣੇ ਲਗਾਉਣ 'ਚ ਸ਼ਾਮਲ ਸੀ। ਇਸ ਦੇ ਨਾਲ ਹੀ ਵੱਡਾ ਖੁਲਾਸਾ ਹੋਇਆ ਹੈ ਕਿ ਸਰਹੱਦ ਪਾਰੋਂ ਅੱਤਵਾਦੀਆਂ ਦੀ ਘੁਸਪੈਠ 'ਚ ਨਾਕਾਮੀ ਮਿਲਣ ਤੋਂ ਬਾਅਦ ਪਾਕਿਸਤਾਨ ਨੇ ਹੁਣ ਨਵੀਂ ਸਾਜ਼ਿਸ਼ ਘੜੀ ਹੈ। ਪਾਕਿ ਖ਼ੁਫ਼ੀਆ ਏਜੰਸੀ ਆਈਐੱਸਆਈ ਪੰਜਾਬ 'ਚ ਅੱਤਵਾਦੀ ਵਾਰਦਾਤ ਕਰਨ ਤੇ ਅਸ਼ਾਂਤੀ ਫੈਲਾਉਣ ਲਈ ਗੈਂਗਸਟਰਜ਼ ਦਾ ਇਸਤੇਮਾਲ ਕਰਨ ਦੀ ਫ਼ਿਰਾਕ 'ਚ ਹੈ। ਸਰਹੱਦ ਪਾਰੋਂ ਹਥਿਆਰਾਂ ਦੀ ਖੇਪ ਭੇਜਣ ਦਾ ਸਿਲਸਿਲਾ ਜਾਰੀ ਹੈ।

ਪਾਕਿਸਤਾਨ ਡਰੋਨ ਜ਼ਰੀਏ ਹਥਿਆਰ ਭੇਜ ਕੇ ਇਸ ਨੂੰ ਗੈਂਗਸਟਰਜ਼ ਨੂੰ ਵੀ ਪਹੁੰਚਾਉਣ 'ਚ ਲੱਗਾ ਹੈ। ਉੱਥੇ ਹੀ, ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਏਅਰਪੋਰਟ ਰਾਜਾਸਾਂਸੀ 'ਤੇ ਫਿਦਾਈਨ ਹਮਲੇ ਦੇ ਖ਼ਦਸ਼ੇ ਦੇ ਮੱਦੇਨਜ਼ਰ ਦੋਵਾਂ ਹਵਾਈ ਅੱਡਿਆਂ ਦੀ ਸੁਰੱਖਿਆ ਫ਼ੌਜ ਹਵਾਲੇ ਕਰ ਦਿੱਤੀ ਗਈ ਹੈ।ਪੰਜਾਬ ਪੁਲਿਸ ਦੀ ਖ਼ੁਫੀਆ ਸ਼ਾਖਾ ਨੇ ਇਕ ਖ਼ਾਲਿਸਤਾਨੀ ਅੱਤਵਾਦੀ ਨੂੰ ਅੰਮ੍ਰਿਤਸਰ ਦੇ ਖਾਲਸਾ ਕਾਲਜ ਨੇੜਿਓਂ ਫੜਿਆ।

ਉਹ ਖੇਮਕਰਣ ਖੇਤਰ 'ਚ ਹਥਿਆਰ ਲਿਆਉਣ ਵਾਲੇ ਪਾਕਿਸਤਾਨੀ ਡਰੋਨ ਤੇ ਹਥਿਆਰ ਟਿਕਾਣੇ ਲਗਾਉਣ 'ਚ ਸ਼ਾਮਲ ਸੀ। ਫੜਿਆ ਗਿਆ ਅੱਤਵਾਦੀ ਖ਼ਾਲਿਸਤਾਨ ਜ਼ਿੰਦਾਬਾਦ ਪੋਰਸ (ਕੇਜ਼ੈੱਡਐੱਫ) ਦਾ ਸਾਜਨ ਪ੍ਰੀਤ ਸਿੰਘ ਹੈ। ਉਸ ਨੇ ਪਾਕਿਸਤਾਨ ਤੋਂ ਆਈ ਹਥਿਆਰਾਂ ਦੀ ਖੇਪ 'ਚੋਂ ਦੋ ਪਿਸਤੌਲ ਟਿਕਾਣੇ ਲਗਾਏ ਸਨ ਤੇ ਹੋਰ ਅੱਤਵਾਦੀਆਂ ਨਾਲ ਮਿਲ ਕੇ ਡਰੋਨ ਸਾੜਿਆ ਸੀ। ਬੰਡਾਲਾ ਪਿੰਡ ਦੇ ਰਹਿਣ ਵਾਲੇ ਅੱਤਵਾਦੀ ਸਾਜਨ ਪ੍ਰੀਤ ਸਿੰਘ ਨੇ ਪਾਕਿਸਤਾਨ ਤੋਂ ਹਥਿਆਰਾਂ ਦੀ ਖੇਪ ਲੈ ਕੇ ਆਏ ਡਰੋਨ ਨੂੰ ਅੱਤਵਾਦੀ ਅਕਾਸ਼ਦੀਪ ਸਿੰਘ ਨਾਲ ਮਿਲ ਕੇ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਸੀ।

More News

NRI Post
..
NRI Post
..
NRI Post
..