ਟਿਫਿਨ ਬੰਬ ਮਾਮਲੇ ‘ਚ ਇਕ ਹੋਰ ਨੌਜਵਾਨ ਗ੍ਰਿਫ਼ਤਾਰ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨੰਗਲ ਨਾਲ ਲੱਗਦੇ ਜ਼ਿਲ੍ਹਾ ਊਨਾ 'ਚ ਟਿਫਿਨ ਬੰਬ ਮਾਮਲੇ ’ਚ ਇਕ ਹੋਰ ਸਥਾਨਕ ਨੌਜਵਾਨ ਦੀ ਗ੍ਰਿਫ਼ਤਾਰੀ ਹੋਈ ਹੈ। ਬੰਬ ਮਾਮਲੇ ਨੂੰ ਸੁਲਝਾਉਣ ਲਈ ਬਣਾਈ ਗਈ ‘ਐੱਸ. ਆਈ. ਟੀ.’ ਟੀਮ ਨੇ ਸਿੰਗਾ ਪਿੰਡ 'ਚ ਛਾਪਾ ਮਾਰ ਕੇ ਮਨੀਸ਼ ਕੁਮਾਰ (26) ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚ ਦੌਰਾਨ ਉਕਤ ਨੌਜਵਾਨ ਦੀ ਸ਼ਮੂਲੀਅਤ ਟਿਫਿਨ ਬੰਬ ਮਾਮਲੇ ’ਚ ਸਾਹਮਣੇ ਆਈ ਹੈ ਜਿਸ ’ਤੇ ਕਾਰਵਾਈ ਕਰਦੇ ਹੋਏ ਪੁਲਿਸ ਟੀਮ ਨੇ ਸਿੰਗਾ ਪਿੰਡ 'ਚ ਦਬਿਸ਼ ਦੇ ਕੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਜ਼ਿਕਰਯੋਗ ਹੈ ਕਿ ਪਿੰਡ ਸਿੰਗਾ ’ਚ ਟਿਫਿਨ ਬੰਬ ਮਿਲਣ ਦੇ ਮਾਮਲੇ ਵਿਚ ਪੁਲਿਸ ਨੇ ਇਕ ਜਵਾਨ ਨੂੰ ਗ੍ਰਿਫ਼ਤਾਰ ਕੀਤਾ ਸੀ। ਮੌਕੇ ’ਤੇ ਖੂਹ ਚੋਂ ਵਿਸਫ਼ੋਟਕ ਸੱਮਗਰੀ ਤੇ ਇਕ ਪਿਸਟਲ ਵੀ ਬਰਾਮਦ ਕੀਤਾ ਸੀ। ਪੰਜਾਬ ਪੁਲਸ ਹੁਣ ਇਹ ਵੀ ਪਤਾ ਲਗਾਉਣ 'ਚ ਜੁੱਟ ਗਈ ਹੈ ਕਿ ਇਨ੍ਹਾਂ ਨੌਜਵਾਨਾਂ ਦਾ ਪੰਜਾਬ, ਹਿਮਾਚਲ ਅਤੇ ਹੋਰ ਰਾਜਾਂ ਵਿਚ ਕਿੰਨਾ ਨੈੱਟਵਰਕ ਹੈ ਅਤੇ ਕਿਸ-ਕਿਸ ਵਿਸਫੋਟਕਾਂ ਵਿਚ ਇਨ੍ਹਾਂ ਦੇ ਜੁਡ਼ੇ ਹੋਣ ਦੇ ਸੰਕੇਤ ਹਨ ਅਤੇ ਕੌਣ-ਕੌਣ ਲੋਕ ਇਨ੍ਹਾਂ ਵਿਚ ਸ਼ਾਮਿਲ ਹਨ।