ਕਸ਼ਮੀਰ ਦੇ ਸੋਪੋਰ ਵਿੱਚ ਅਤਵਾਦੀ ਹਮਲੇ ਦੇ ਬਾਅਦ ਅੱਤਵਾਦ ਵਿਰੋਧੀ ਮੁਹਿੰਮਾਂ ਜਾਰੀ

by vikramsehajpal

ਸ਼੍ਰੀਨਗਰ (ਮੀਰ ਆਫਤਾਬ ਅਹਿਮਦ) - ਕਸ਼ਮੀਰ 'ਚ ਤੇਜ਼ੀ ਨਾਲ ਬਹਾਲ ਹੁੰਦੀ ਸ਼ਾਂਤੀ ਤੋਂ ਬੌਖਲਾਏ ਅੱਤਵਾਦੀਆਂ ਨੇ ਬੀਤੇ ਸੋਮਵਾਰ ਨੂੰ ਹੋਲੀ ਦੇ ਦਿਨ ਮਿਊਂਸੀਪਲ ਕੌਂਸਲ ਦੀ ਬੈਠਕ ਤੇਹਮਲਾ ਕਰ ਦਿੱਤਾ। ਇਸ 'ਚ 2 ਕੌਂਸਲਰਾਂ ਦੀ ਮੌਤ ਹੋ ਗਈ, ਜਦਕਿ ਇਕ ਪੁਲਿਸ ਮੁਲਾਜ਼ਮ ਸ਼ਹੀਦ ਹੋ ਗਿਆ ਸੀ। ਹਮਲੇ ਦੀ ਜ਼ਿੰਮੇਵਾਰੀ ਲਸ਼ਕਰ ਦੇ ਹਿੱਟ ਸਕੁਆਇਡ ਕਹੇ ਜਾਣ ਵਾਲੇ ਉਸ ਦੀ ਲੁਕਵੀ ਜਥੇਬੰਦੀ ਦਿ ਰਜ਼ਿਸਟੈਂਸ ਫਰੰਟ ਜੰਮੂ ਕਸ਼ਮੀਰ ਨੇ ਲਈ ਹੈ।
ਓਥੇ ਹੀ ਸੋਪੋਰ ਕਸਬੇ ਵਿੱਚ ਹੋਏ ਜਾਨਲੇਵਾ ਹਮਲੇ ਦੇ 2 ਦਿਨਾਂ ਬਾਅਦ ਕਸਬੇ ਦੇ ਕੁਝ ਹਿੱਸਿਆਂ ਵਿੱਚ ਅੱਤਵਾਦ ਵਿਰੋਧੀ ਮੁਹਿੰਮਾਂ ਜਾਰੀ ਹਨ। ਸੈਨਾ ਦੀ 52 ਆਰਆਰ, ਐਸਓਜੀ ਅਤੇ ਸੀਆਰਪੀਐਫ ਦੀ ਸਾਂਝੀ ਟੀਮ ਨੇ ਸੋਪੋਰ ਦੇ ਮਨੀਪੋਰਾ ਖੇਤਰ ਵਿਚ ਤਲਾਸ਼ੀ ਅਭਿਆਨ ਚਲਾਇਆ ਅਤੇ ਖੇਤਰ ਵਿਚ ਘਰ-ਘਰ ਤਲਾਸ਼ੀ ਲਈ।
ਜਿਕਰਯੋਗ ਹੈ ਕਿ ਹਮਲੇ 'ਚ ਸ਼ਾਮਲ ਲਸ਼ਕਰ ਦੇ ਇਕ ਅੱਤਵਾਦੀ ਮੁਦੱਸਰ ਪੰਡਤ ਤੇ ਉਸ ਦੇ ਵਿਦੇਸ਼ੀ ਸਾਥੀ ਦੀ ਨਿਸ਼ਾਨਦੇਹੀ ਕਰਨ ਤੋਂ ਇਲਾਵਾ ਪੁਲਿਸ ਨੇ ਉਨ੍ਹਾਂ ਦੇ ਇਕ ਓਵਰਗਰਾਊਂਡ ਵਰਕਰ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।