ਕੈਨੇਡਾ ਦੀ ਨਾਗਰਿਕਤਾ ਵਿਵਾਦ ਨੂੰ ਲੈ ਕੇ ਅਕਸ਼ੇ ਦੇ ਹੱਕ ‘ਚ ਆਏ ਅਨੁਪਮ ਖੇਰ

by mediateam

ਓਂਟਾਰੀਓ (ਵਿਕਰਮ ਸਹਿਜਪਾਲ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 'ਨਾਨ ਪਾਲਿਟੀਕਲ ਇੰਟਰਵਿਉ' ਲੈਣ ਤੋਂ ਕੁਝ ਦਿਨਾਂ ਬਾਅਦ ਕੈਨੇਡਾ ਦੀ ਨਾਗਰਿਕਤਾ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ 'ਤੇ ਚੱਲ ਰਹੇ ਅਕਸ਼ੇ ਕੁਮਾਰ ਦੇ ਹੱਕ 'ਚ ਹੁਣ ਬਾਲੀਵੁੱਡ ਅਦਾਕਾਰ ਅਨੁਪਮ ਖੇਰ ਆ ਗਏ ਹਨ। ਅਕਸ਼ੇ ਵੱਲੋਂ ਹਾਲ ਹੀ 'ਚ ਇਸ ਵਿਵਾਦ 'ਚ ਆਪਣਾ ਪੱਖ ਰੱਖਣ ਬਾਰੇ ਕੀਤੇ ਟਵੀਟ ਦਾ ਜ਼ਿਕਰ ਕਰਦਿਆਂ, ਖੇਰ ਨੇ ਅਦਾਕਾਰ ਨੂੰ ਮੁਲਕ ਪ੍ਰਤੀ ਵਫਾਦਾਰੀ ਦਾ ਸਪਸ਼ਟੀਕਰਨ ਨਾ ਦੇਣ ਦੀ ਅਪੀਲ ਕੀਤੀ ਹੈ। 


ਅਨੁਪਮ ਖੇਰ ਨੇ ਟਵੀਟ ਕੀਤਾ, "ਪਿਆਰੇ ਅਕਸ਼ੇ ਕੁਮਾਰ, ਤੁਹਾਡੇ ਵੱਲੋਂ ਮੁਲਕ ਪ੍ਰਤੀ ਵਫਾਦਾਰੀ ਦਾ ਕੁਝ ਲੋਕਾਂ ਨੂੰ ਸਪਸ਼ਟੀਕਰਨ ਦੇਣ ਬਾਰੇ ਪੜ੍ਹ ਰਿਹਾ ਸਾਂ। ਇੰਝ ਨਾ ਕਰੋ, ਉਨ੍ਹਾਂ ਦਾ ਅਸਲ ਕੰਮ ਤੁਹਾਡੇ ਤੇ ਮੇਰੇ ਜਿਹੇ ਲੋਕਾਂ ਨੂੰ ਭਾਰਤ ਦੇ ਹੱਕ 'ਚ ਬੋਲਣ 'ਤੇ ਰੱਖਿਅਕ ਮਹਿਸੂਸ ਕਰਵਾਉਣਾ ਹੈ। ਤੁਸੀ ਕਰਮੱਠ ਹੋ। ਤੁਹਾਨੂੰ ਕਿਸੇ ਨੂੰ ਸਫਾਈ ਦੇਣ ਦਾ ਲੋੜ ਨਹੀਂ ਹੈ।"ਮੁੰਬਈ 'ਚ ਵੋਟਿੰਗ ਵਾਲੇ ਦਿਨ ਜਦੋਂ ਟਵਿੰਕਲ ਖੰਨਾ ਨੇ ਵੋਟ ਪਾਈ ਪਰ ਅਕਸ਼ੇ ਨੇ ਨਹੀਂ ਤਾਂ ਵਿਵਾਦ ਪੈਦਾ ਹੋ ਗਿਆ, ਜਿਸ ਮਗਰੋਂ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਟਾਰਗੇਟ ਕੀਤਾ ਜਾਣ ਲੱਗਾ। ਜਿਸ 'ਤੇ ਅਕਸ਼ੇ ਨੇ ਇਸ ਹਫਤੇ ਦੀ ਸ਼ੁਰੂਆਤ 'ਚ ਹੀ ਟਵੀਟ ਕਰਕੇ ਸਫਾਈ ਦਿੱਤੀ ਸੀ।

More News

NRI Post
..
NRI Post
..
NRI Post
..