ਨਵੀਂ ਦਿੱਲੀ ( ਐਨ .ਆਰ .ਆਈ .ਮੀਡਿਆ ):- ਲਗਾਤਾਰ ਵੈਸ਼ਵਿਕ ਮਹਾਮਾਰੀ ਆਪਣੇ ਪੈਰ ਪਸਾਰਨ ਵਿਚ ਲੱਗੀ ਹੋਈ ਹੈ , ਦਿੱਲੀ ਸਮੇਤ ਕਈ ਸੂਬਿਆਂ ਚ ਮਹਾਮਾਰੀ ਆਪਣਾ ਕਹਿਰ ਬਰਸਾ ਰਹੀ ਹੈ | ਉੱਥੇ ਹੀ ਹੁਣ ਦਿੱਲੀ ਸਰਕਾਰ ਨੇ 2,000 ਰੁਪਏ ਦਾ ਜੁਰਮਾਨਾ ਲਗਾਉਣ ਦੀ ਗੱਲ ਕਹਿ ਦਿੱਤੀ ਹੈ ਜੇ ਕਰ ਕੋਈ ਵੀ ਮਾਸਕ ਨਹੀਂ ਪਾਉਂਦਾ ਤੇ , ਯਾਨੀ ਕਿ ਜੇ ਕਰ ਕੋਈ ਬਿਨਾਂ ਮਾਸਕ ਨਜਰ ਆਉਂਦਾ ਹੈ ਤੇ ਉਸਨੂੰ 2000 ਦਾ ਜੁਰਮਾਨਾ ਭਰਨਾ ਹੋਵੇਗਾ
ਦਿੱਲੀ ਵਿੱਚ ਕੋਰੋਨਾ ਮਹਾਂਮਾਰੀ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਰਾਜਧਾਨੀ 24 ਘੰਟਿਆਂ ਵਿੱਚ ਮੌਤ ਦਾ ਨਵਾਂ ਰਿਕਾਰਡ ਬਣ ਗਈ ਹੈ। ਬੀਤੀ ਰਾਤ ਜਾਰੀ ਅੰਕੜਿਆਂ ਅਨੁਸਾਰ ਕੱਲ੍ਹ ਇਕ ਦਿਨ ਵਿਚ 131 ਲੋਕਾਂ ਦੀ ਮੌਤ ਹੋ ਗਈ ਸੀ। 24 ਘੰਟਿਆਂ ਵਿਚ 7486 ਨਵੇਂ ਮਾਮਲੇ ਦਰਜ ਕੀਤੇ ਗਏ ਨੇ । ਦੇਸ਼ ਵਿੱਚ ਕੋਰੋਨਾ ਦੀ ਗਿਣਤੀ 89 ਲੱਖ 60 ਹਜ਼ਾਰ ਦੇ ਕਰੀਬ ਪਹੁੰਚ ਗਈ ਹੈ। 24 ਘੰਟਿਆਂ ਵਿੱਚ ਲਗਭਗ 45,000 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ ਲਗਭਗ 49,000 ਲੋਕ ਇੱਕੋ ਸਮੇਂ ਵਿੱਚ ਠੀਕ ਹੋ ਗਏ ਹਨ।



