Apple ਨੂੰ ਆਈਫੋਨ ਨਾਲ ਚਾਰਜਰ ਨਾ ਦੇਣਾ ਪਿਆ ਮਹਿੰਗਾ, ਲੱਗਾ ਮੋਟਾ ਜੁਰਮਾਨਾ

by vikramsehajpal

ਵੈੱਬ ਡੈਸਕ (ਦੇਵ ਇੰਦਰਜੀਤ) : ਫੋਨ ਨਿਰਮਾਤਾ ਕੰਪਨੀ Apple ਨੂੰ ਆਪਣੇ ਆਈਫੋਨ 12 ਸੀਰੀਜ਼ ਦੇ ਸਮਾਰਟਫੋਨ ਨਾਲ ਚਾਰਜਰ ਨਾ ਦੇਣਾ ਭਾਰੀ ਪੈ ਗਿਆ ਹੈ। ਇੱਕ ਰਿਪੋਰਟ ਦੇ ਅਨੁਸਾਰ ਬ੍ਰਾਜ਼ੀਲ ਦੀ ਖਪਤਕਾਰ ਸੁਰੱਖਿਆ ਏਜੰਸੀ Procon-SP ਨੇ Apple ਨੂੰ ਇਸਦੇ ਲਈ 2 ਮਿਲੀਅਨ ਡਾਲਰ (ਲਗਭਗ 14 ਕਰੋੜ ਰੁਪਏ) ਜੁਰਮਾਨਾ ਲਗਾਇਆ ਹੈ। ਬ੍ਰਾਜ਼ੀਲ ਦੀ ਏਜੰਸੀ ਨੇ ਗੁੰਮਰਾਹਕੁੰਨ ਇਸ਼ਤਿਹਾਰਾਂ, ਬਿਨ੍ਹਾਂ ਚਾਰਜਰ ਤੋਂ ਡਿਵਾਈਸਾਂ ਵੇਚਣ ਅਤੇ ਗਲਤ ਨਿਯਮਾਂ ਨੂੰ ਜੁਰਮਾਨੇ ਦਾ ਕਾਰਨ ਦੱਸਿਆ ਹੈ।

Procon-SP ਨੇ ਇਹ ਵੀ ਦੱਸਿਆ ਹੈ ਕਿ ਐਪਲ ਦੇ ਇਸ ਕਦਮ ਨਾਲ ਵਾਤਾਵਰਣ ਨੂੰ ਕੋਈ ਫਾਇਦਾ ਨਹੀਂ ਹੁੰਦਾ ਦਿਖਾਈ ਦਿੰਦਾ। ਦੱਸ ਦੇਈਏ ਕਿ Apple ਨੇ ਪਿਛਲੇ ਸਾਲ ਅਕਤੂਬਰ ਵਿੱਚ ਆਈਫੋਨ 12 ਸੀਰੀਜ਼ ਨੂੰ ਲਾਂਚ ਕੀਤਾ ਸੀ। ਕੰਪਨੀ ਨੇ ਉਸ ਸਮੇਂ ਪੂਰੀ ਦੁਨੀਆ ਦੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ, ਜਦੋਂ ਬਾਕਸ ਨਾਲ ਚਾਰਜਰ ਨਾ ਦੇਣ ਦੀ ਗੱਲ ਕਹੀ ਗਈ ਸੀ। ਹਾਲਾਂਕਿ, ਕੰਪਨੀ ਨੇ ਇਸਦੇ ਪਿੱਛੇ ਇੱਕ ਮਹੱਤਵਪੂਰਣ ਕਾਰਨ ਵੀ ਦੱਸਿਆ ਸੀ।

ਐਪਲ ਨੇ ਕਹਿਣਾ ਸੀ ਕਿ ਚਾਰਜਰ ਨਾ ਦੇ ਕੇ ਕੰਪਨੀ ਈ-ਵੇਸਟ (ਇਲੈਕਟ੍ਰਾਨਿਕ ਕੂੜਾ-ਕਰਕੱਟ) ਦੀ ਸਮੱਸਿਆ ਨੂੰ ਘਟਾ ਰਹੀ ਹੈ, ਜਿਸ ਨਾਲ ਵਾਤਾਵਰਣ ਨੂੰ ਲਾਭ ਮਿਲੇਗਾ । ਐਪਲ ਤੋਂ ਬਾਅਦ ਸੈਮਸੰਗ ਨੇ ਵੀ ਇਸ ਤਰਕੀਬ ਨੂੰ ਅਪਣਾਇਆ ਹੈ।

More News

NRI Post
..
NRI Post
..
NRI Post
..