ਬਰਾਕ ਉਬਾਮਾ ਖ਼ਿਲਾਫ਼ ਅਦਾਲਤ ‘ਚ FIR ਲਈ ਅਰਜੀ

by simranofficial

ਅਮਰੀਕਾ (ਐਨ .ਆਰ .ਆਈ ਮੀਡਿਆ ) : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਹ ਸ਼ਿਕਾਇਤ ਆਲ ਇੰਡੀਆ ਰੂਰਲ ਬਾਰ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਗਿਆਨ ਪ੍ਰਕਾਸ਼ ਸ਼ੁਕਲ ਨੇ ਲਾਲਗੰਜ ਦੀ ਸਿਵਲ ਕੋਰਟ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ । ਇਹ ਸ਼ਿਕਾਇਤ ਓਬਾਮਾ ਦੀ ਕਿਤਾਬ ਨਾਲ ਸਬੰਧਿਤ ਹੈ । ਆਲ ਇੰਡੀਆ ਰੂਰਲ ਬਾਰ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਗਿਆਨ ਪ੍ਰਕਾਸ਼ ਸ਼ੁਕਲ ਨੇ ਕਿਹਾ ਕਿ ਬਰਾਕ ਓਬਾਮਾ ਨੇ ਮਨਮੋਹਨ ਸਿੰਘ ਅਤੇ ਰਾਹੁਲ ਗਾਂਧੀ ਬਾਰੇ ਜੋ ਕਿਹਾ ਹੈ ਉਹ ਅਪਮਾਨਜਨਕ ਹੈ ਅਤੇ ਦੇਸ਼ ਦੀ ਪ੍ਰਭੂਸੱਤਾ ‘ਤੇ ਹਮਲਾ ਹੈ। ਗਿਆਨ ਪ੍ਰਕਾਸ਼ ਸ਼ੁਕਲ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਰਾਹੁਲ ਗਾਂਧੀ ਅਤੇ ਮਨਮੋਹਨ ਸਿੰਘ ਖ਼ਿਲਾਫ਼ ਬੇਲੋੜੇ ਬਿਆਨ ਦੇ ਕੇ ਭਾਰਤੀ ਚੋਣ ਪ੍ਰਣਾਲੀ ਦੀ ਉਲੰਘਣਾ ਕੀਤੀ ਹੈ ਅਤੇ ਚੋਣ ਕਮਿਸ਼ਨ ਵਰਗੇ ਨਿਯਮਤ ਸੰਸਥਾਵਾਂ ਨਾਲ ਸੰਵਿਧਾਨ ਦੀ ਪ੍ਰਣਾਲੀ ‘ਤੇ ਵੀ ਸਵਾਲ ਚੁੱਕੇ ਹਨ ।ਓਬਾਮਾ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਆਪਣੀ ਸਵੈ-ਜੀਵਨੀ ‘A Promised land’ ਲਿਖੀ ਹੈ। ਇਸ ਕਿਤਾਬ ਦੀ ਭਾਰਤ ਵਿੱਚ ਵੀ ਚਰਚਾ ਹੈ, ਕਿਉਂਕਿ ਕਿਤਾਬ ਦੇ ਅੰਦਰ ਕਾਂਗਰਸ ਨੇਤਾ ਰਾਹੁਲ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਕੁਝ ਹੋਰਾਂ ਦਾ ਜ਼ਿਕਰ ਹੈ। ਜਿਸਤੋ ਬਾਅਦ ਪ੍ਰਕਾਸ਼ ਸ਼ੁਕਲ ਨੇ ਲਾਲਗੰਜ ਦੀ ਸਿਵਲ ਕੋਰਟ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ।