ਖੇਡ ਵਿਭਾਗ ਵਿਚ ਕੋਚ ਦੀ ਨੌਕਰੀ ਲਈ ਕੰਟਰੈਕਟ ਬੇਸ ਤੇ ਪੰਜਾਬ ਸਰਕਾਰ ਨੇ ਹਰਦੀਪ ਕੌਰ ਨੂੰ ਦਿੱਤਾ ਨਿਯੁਕਤੀ ਪੱਤਰ  

by vikramsehajpal

ਬੁਢਲਾਡਾ (ਕਰਨ) -ਖੇਤਾਂ ਵਿਚ ਝੋਨਾ ਲਗਾ ਰਹੀ ਇੰਟਰਨੈਸ਼ਨਲ ਕਰਾਟੇ ਖਿਡਾਰਨ ਹਰਦੀਪ ਕੌਰ ਦੀ ਮੀਡੀਆ ਵਿਚ ਖਬਰ ਆਉਣ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਚੰਡੀਗਡ੍ਹ ਵਿਖੇ ਖੇਡ ਮੰਤਰੀ ਰਾਣਾ ਗੁਰਜੀਤ ਸਿੰਘ ਸੋਢੀ ਵਲੋਂ ਹਰਦੀਪ ਕੌਰ ਨੂੰ ਖੇਡ ਵਿਭਾਗ ਵਿਚ ਕੰਟਰੈਕਟ ਬੇਸ ਤੇ ਕੋਚ ਦੀ ਨੌਕਰੀ ਦਾ ਨਿਯੁਕਤੀ ਪੱਤਰ ਦੇ ਦਿੱਤਾ ਗਿਆ ਹੈ। ਹਰਦੀਪ ਕੌਰ ਨੇ ਖੇਡ ਮੰਤਰੀ ਦਾ ਧੰਨਵਾਦ ਕਰਦਿਆਂ ਪੰਜਾਬ ਪੁਲਸ ਵਿਚ ਨੌਕਰੀ ਦੀ ਵੀ ਮੰਗ ਕੀਤੀ ਹੈ ਅਤੇ ਖੇਡ ਮੰਤਰੀ ਨੇ ਹਰਦੀਪ ਕੌਰ ਨੂੰ ਭਰੋਸਾ ਦਿੱਤਾ ਕਿ ਜਦੋਂ ਵੀ ਪੰਜਾਬ ਪੁਲਸ ਦੀ ਭਰਤੀ ਖੁੱਲ੍ਹੇਗੀ ਤਾਂ ਉਸ ਨੂੰ ਪਹਿਲ ਦੇ ਆਧਾਰ ਤੇ ਪੰਜਾਬ ਪੁਲਸ ਵਿਚ ਵੀ ਨੌਕਰੀ ਦੇ ਦਿੱਤੀ ਜਾਵੇਗੀ। ਖੇਡ ਮੰਤਰੀ ਰਾਣਾ ਗੁਰਜੀਤ ਸੋਢੀ ਨੇ ਕਿਹਾ ਕਿ ਖੇਡਾਂ ਵਿਚ ਮੱਲਾਂ ਮਾਰਨ ਵਾਲੇ ਬੱਚਿਆਂ ਦੀ ਪੰਜਾਬ ਸਰਕਾਰ ਹਰ ਸਮੇਂ ਮੱਦਦ ਕਰ ਰਹੀ ਹੈ ਤੇ ਉਥੇ ਉਨ੍ਹਾਂ ਵਲੋਂ ਅੱਜ ਕਰਾਟੇ ਖਿਡਾਰਨ ਹਰਦੀਪ ਕੌਰ ਗੁਰਨੇ ਨੂੰ ਖੇਡ ਵਿਭਾਗ ਦੇ ਵਿਚ ਕੋਚ ਦੀ ਨੌਕਰੀ ਲਈ ਭਰਤੀ ਕਰ ਲਿਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਵੀ ਪੰਜਾਬ ਪੁਲਸ ਦੀ ਭਰਤੀ ਖੁੱਲ੍ਹੇਗੀ ਤਾਂ ਹਰਦੀਪ ਨੂੰ ਪਹਿਲ ਦੇ ਆਧਾਰ ਤੇ ਪੁਲਸ ਵਿਚ ਭਰਤੀ ਕਰ ਲਿਆ ਜਾਵੇਗਾ। ਹਰਦੀਪ ਕੌਰ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੇਸ਼ੱਕ ਸਰਕਾਰ ਵਲੋਂ ਅੱਜ ਉਨ੍ਹਾਂ ਨੂੰ ਖੇਡ ਵਿਭਾਗ ਵਿਚ ਕੰਟਰੈਕਟ ਬੇਸ ਤੇ ਕੋਚ ਦੀ ਨੌਕਰੀ ਲਈ ਨਿਯੁਕਤੀ ਪੱਤਰ ਦਿੱਤਾ ਹੈ ਪਰ ਉਨ੍ਹਾਂ ਨੂੰ ਖੇਡ ਮੰਤਰੀ ਵਲੋਂ ਭਰੋਸਾ ਵੀ ਦਿੱਤਾ ਗਿਆ ਹੈ ਕਿ ਉਸ ਨੂੰ ਪੰਜਾਬ ਪੁਲਸ ਵਿਚ ਭਰਤੀ ਕੀਤਾ ਜਾਵੇਗਾ, ਜਿਸ ਤੋਂ ਬਾਅਦ ਉਹ ਹੁਣ ਖੇਡ ਵਿਭਾਗ ਵਿਚ ਕੋਚ ਦੀ ਨੌਕਰੀ ਲਈ ਜੁਆਇਨ ਕਰ ਲਵੇਗੀ 
: ਹਰਦੀਪ ਕੌਰ ਨੂੰ ਨਿਯੁਕਤੀ ਪੱਤਰ ਦਿੰਦੇ ਖੇਡ ਮੰਤਰੀ ਰਾਣਾ ਗੁਰਜੀਤ ਸੋਢੀ।

More News

NRI Post
..
NRI Post
..
NRI Post
..