ਰੋਜ਼ਾਨਾ ‘ਅਰਦਾਸ ਕਰਾਂ’ ਦੇ 3 ਸ਼ੋਅ ਮੁਫਤ ਦਿਖਾ ਰਿਹੈ ਇਹ ਗੁਰਦੁਆਰਾ

by

ਜਲੰਧਰ: 19 ਜੁਲਾਈ ਨੂੰ ਦੁਨੀਆ ਭਰ 'ਚ ਰਿਲੀਜ਼ ਹੋਈ ਗਿੱਪੀ ਗਰੇਵਾਲ ਦੀ ਪੰਜਾਬੀ ਫਿਲਮ 'ਅਰਦਾਸ ਕਰਾਂ' ਬਾਕਸ ਆਫਿਸ 'ਤੇ ਰਿਕਾਰਡ ਤੋੜ ਕਮਾਈ ਕਰ ਰਹੀ ਹੈ। ਗਿੱਪੀ ਦੀ ਇਹ ਫਿਲਮ ਦਰਸ਼ਕਾਂ ਦੇ ਦਿਲਾਂ 'ਚ ਘਰ ਕਰਨ ਤੋਂ ਵੀ ਪਿੱਛੇ ਨਾ ਰਹੀ। ਜ਼ਿੰਦਗੀ ਜਿਊਣ ਦੀ ਜਾਚ ਸਿਖਾਉਂਦੀ ਇਹ ਫਿਲਮ ਲੋਕਾਂ ਨੂੰ ਇੰਨੀ ਜ਼ਿਆਦਾ ਪਸੰਦ ਆ ਰਹੀ ਹੈ ਕਿ 'ਸਿੰਘ ਸਭਾ ਗੁਰਦੁਆਰਾ' ਲੁਧਿਆਣਾ ਨੇ ਫਿਲਮ ਦੇ ਰੋਜ਼ਾਨਾ 3 ਸ਼ੋਅ ਦਰਸ਼ਕਾਂ ਨੂੰ ਮੁਫਤ ਦਿਖਾਉਣ ਦਾ ਐਲਾਨ ਕੀਤਾ ਹੈ। ਇਸ ਦੀ ਜਾਣਕਾਰੀ ਫਿਲਮ ਦੀ ਸਫਲਤਾ ਤੋਂ ਬਾਅਦ ਸਟਾਰ ਕਾਸਟ ਵੱਲੋਂ ਕੀਤੀ ਪ੍ਰੈੱਸ ਕਾਨਫਰੰਸ 'ਚ ਦਿੱਤੀ ਗਈ। ਫਿਲਮ 'ਚ ਅਹਿਮ ਕਿਰਦਾਰ ਨਿਭਾ ਰਹੇ ਅਦਾਕਾਰ ਮਲਕੀਤ ਰੌਣੀ ਨੇ ਦਰਸ਼ਕਾਂ ਨਾਲ ਇਹ ਖੁਸ਼ੀ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ''ਲੁਧਿਆਣਾ ਦੇ ਸਿੰਘ ਸਭਾ ਗੁਰਦੁਆਰੇ ਦੀ ਕਮੇਟੀ ਨੇ ਇਹ ਫੈਸਲਾ ਕੀਤਾ ਹੈ ਕਿ ਪਿਛਲੇ ਮੰਗਲਵਾਰ ਯਾਨੀ 23 ਜੁਲਾਈ ਤੋਂ ਲੈ ਅਗਲੇ ਮੰਗਲਵਾਰ 30 ਜੁਲਾਈ ਤੱਕ 'ਅਰਦਾਸ ਕਰਾਂ' ਫਿਲਮ ਦੇ ਰੋਜ਼ਾਨਾ 3 ਸ਼ੋਅਜ਼ ਸੋਲੀਟੇਰੀਅਸ ਸਿਨੇਮਾ 'ਚ ਮੁਫਤ ਦਿਖਾਏ ਜਾਣਗੇ। ਇਨ੍ਹਾਂ ਹੀ ਨਹੀਂ ਸਗੋਂ ਫਿਲਮ ਤੋਂ ਬਾਅਦ ਸੰਗਤ ਨੂੰ ਲੰਗਰ ਵੀ ਛਕਾਇਆ ਜਾਵੇਗਾ।''

ਮਲਕੀਤ ਰੌਣੀ ਨੇ ਦੱਸਿਆ ਕਿ ਗੁਰਦੁਆਰਾ ਇਹ ਇਸ ਲਈ ਕਰ ਰਿਹਾ ਹੈ ਕਿਉਂਕਿ ਜਿੰਨ੍ਹਾਂ ਉਹ 10 ਸਾਲਾਂ 'ਚ ਸੰਗਤ ਨੂੰ ਨਹੀਂ ਸਿਖਾ ਸਕੇ ਇਹ ਫਿਲਮ ਢਾਈ ਘੰਟੇ 'ਚ ਸਿਖਾ ਰਹੀ ਹੈ। ਗਿੱਪੀ ਗਰੇਵਾਲ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ ਲਈ ਇਹ ਵੱਡੀ ਸਫਲਤਾ ਹੈ, ਜਿਸ ਨੂੰ ਲੋਕ ਵਲੋਂ ਇੰਨ੍ਹਾਂ ਹੁੰਗਾਰਾ ਮਿਲ ਰਿਹਾ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।