ਹਥਿਆਰਬੰਦ ਲੁਟੇਰਿਆਂ ਨੇ ਫੈਕਟਰੀ ਮੁਲਾਜ਼ਮਾਂ ਨੂੰ ਬੰਧਕ ਬਣਾ ਕੇ ਲੁੱਟੇ 15 ਲੱਖ ਰੁਪਏ

by jaskamal

ਨਿਊਜ਼ ਡੈਸਕ : ਲੁਧਿਆਣਾ 'ਚ ਲੁੱਟ ਖੋਹ ਤੇ ਝਪਟਮਾਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਲੁਧਿਆਣਾ ਦੇ ਫੋਕਲ ਪੁਆਇੰਟ ਦੇ ਇਲਾਕੇ ਫੇਜ਼-7 ਵਿਖੇ ਸਥਿਤ ਇਕ ਫੈਕਟਰੀ 'ਚ ਹੋਈ। ਫੈਕਟਰੀ 'ਚ ਹਥਿਆਰਬੰਦ ਲੁਟੇਰਿਆਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਲੁਟੇਰਿਆਂ ਨੇ ਫੈਕਟਰੀ ਦੇ ਮੁਲਾਜ਼ਮ ਤੋਂ ਹਥਿਆਰ ਦੇ ਜ਼ੋਰ ਉਤੇ 15 ਲੱਖ ਰੁਪਏ ਲੁੱਟ ਲਏ ਤੇ ਮੌਕੇ ਉਤੋਂ ਫ਼ਰਾਰ ਹੋ ਗਏ।

ਲੁਟੇਰਿਆਂ ਨੇ ਤਿੰਨ ਫਾਇਰ ਕੀਤੇ ਤੇ ਦਫਤਰ ਦੇ ਅੰਦਰ ਵੜ ਗਏ। ਦਫਤਰ 'ਚ ਇਕ ਮੁਲਾਜ਼ਮ ਵਰਕਰਾਂ ਨੂੰ ਤਨਖ਼ਾਹ ਵੰਡ ਰਿਹਾ ਸੀ। ਮੁਲਜ਼ਮਾਂ ਨੇ ਫੈਕਟਰੀ ਦੇ ਕਰਮਚਾਰੀਆਂ ਨੂੰ ਹਥਿਆਰਾਂ ਦੇ ਜ਼ੋਰ 'ਤੇ ਬੰਧਕ ਬਣਾ ਲਿਆ। ਲੁਟੇਰਿਆਂ ਨੇ ਮੁਲਾਜ਼ਮ ਤੋਂ 15 ਲੱਖ ਰੁਪਏ ਲੁੱਟ ਲਏ ਤੇ ਤੁਰੰਤ ਫ਼ਰਾਰ ਹੋ ਗਏ। ਲੁਟੇਰਿਆਂ ਨੇ ਦਹਿਸ਼ਤ ਫੈਲਾਉਣ ਲਈ ਇਕ ਤੋਂ ਬਾਅਦ ਤਿੰਨ ਫਾਇਰ ਕੀਤੇ। ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਮੌਕੇ 'ਤੇ ਪੁੱਜ ਗਈ।

More News

NRI Post
..
NRI Post
..
NRI Post
..