ਜੰਮੂ-ਕਸ਼ਮੀਰ ਦੇ ਰਾਮਬਨ ‘ਚ ਫੌਜ ਦੇ ਮੇਜਰ ਨੇ ਏਕੇ ਰਾਈਫਲ ਨਾਲ ਖ਼ੁਦ ਨੂੰ ਮਾਰੀ ਗੋਲ਼ੀ

by jaskamal

 ਨਿਊਜ਼ ਡੈਸਕ (ਜਸਕਮਲ) : ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਦੇ ਕੈਂਪ 'ਚ ਫੌਜ ਦੇ 29 ਸਾਲਾ ਮੇਜਰ ਨੇ ਕਥਿਤ ਤੌਰ ’ਤੇ ਆਪਣੀ ਸਰਵਿਸ ਰਾਈਫਲ ਨਾਲ ਖੁਦ ਨੂੰ ਗੋਲੀ ਮਾਰ ਲਈ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਦਾ ਰਹਿਣ ਵਾਲਾ ਮੇਜਰ ਪਰਵਿੰਦਰ ਸਿੰਘ ਸ਼ਨਿਚਰਵਾਰ ਰਾਤ ਬਨਿਹਾਲ ਦੇ ਖਾਰੀ ਖੇਤਰ 'ਚ ਮਹੂਬਲ ਵਿਖੇ ਕੈਂਪ ਦੇ ਅੰਦਰ ਆਪਣੇ ਕੁਆਰਟਰ 'ਚ ਸੀ ਜਦੋਂ ਉਸਨੇ ਖੁਦਕੁਸ਼ੀ ਕੀਤੀ। 

ਪੁਲਿਸ ਸੂਤਰਾਂ ਨੇ ਦੱਸਿਆ ਕਿ ਉਸ ਨੇ ਚੌਕੀ 'ਤੇ ਆਪਣੇ ਰਿਹਾਇਸ਼ੀ ਕੁਆਰਟਰ 'ਤੇ ਖੁਦ ਨੂੰ ਗੋਲੀ ਮਾਰ ਲਈ। ਜਾਂਚ ਕਰਤਾ ਹਾਲੇ ਤਕ ਇਹ ਪਤਾ ਨਹੀਂ ਲਗਾ ਸਕੇ ਕਿ ਉਸ ਨੂੰ ਇਹ ਸਭ ਤੋਂ ਵੱਡਾ ਕਦਮ ਚੁੱਕਣ ਲਈ ਮਜਬੂਰ ਕਿਉਂ ਹੋਣਾ ਪਿਆ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਕ੍ਰਿਮੀਨਲ ਪ੍ਰੋਸੀਜ਼ਰ ਕੋਡ (ਸੀਆਰਪੀਸੀ) ਦੀ ਧਾਰਾ 174 ਦੇ ਤਹਿਤ ਜਾਂਚ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਅਗਲੇਰੀ ਜਾਂਚ ਜਾਰੀ ਹੈ।

More News

NRI Post
..
NRI Post
..
NRI Post
..