ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ, JCO ਸ਼ਹੀਦ

by mediateam

ਸ੍ਰੀਨਗਰ (Vikram Sehajpal) : ਜੰਮੂ-ਕਸ਼ਮੀਰ ਦੇ ਉਰੀ ਸੈਕਟਰ ਵਿੱਚ ਕੰਟਰੋਲ ਰੇਖਾ ਕੋਲ ਪਾਕਿਸਤਾਨੀ ਫ਼ੌਜਾਂ ਵੱਲੋਂ ਕੀਤੀ ਗਈ ਜੰਗਬੰਦੀ ਦੀ ਉਲੰਘਣਾ ਵਿੱਚ ਭਾਰਤੀ ਸੈਨਾ ਦਾ ਇੱਕ ਜੂਨੀਅਰ ਕਮਿਸ਼ਨਡ ਅਫ਼ਸਰ ਸ਼ਹੀਦ ਹੋ ਗਿਆ ਹੈ। ਇਸ ਗੋਲੀਬਾਰੀ ਵਿੱਚ ਇੱਕ ਸਥਾਨਕ ਔਰਤ ਦੇ ਮਾਰੇ ਜਾਣ ਦੀ ਖ਼ਬਰ ਵੀ ਆਈ ਹੈ।

ਸਰਕਾਰੀ ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨੀ ਸੈਨਿਕਾਂ ਨੇ ਉਰੀ ਦੇ ਹਾਜੀਪੀਰ ਖੇਤਰ ਵਿੱਚ ਸਵੇਰੇ ਕਰੀਬ 11:30 ਵਜੇ ਗੋਲੀਬਾਰੀ ਦੀ ਕੀਤੀ ਗਈ ਸੀ ਤੇ ਦੇਰ ਸ਼ਾਮ ਨੂੰ ਮੁੜ ਪਾਕਿ ਫ਼ੌਜੀਆਂ ਵੱਲੋਂ ਸ਼ੈਲਿੰਗ ਕੀਤੀ ਗਈ ਕੀਤੀ ਗਈ ਜਿਸ ਦਾ ਭਾਰਤੀ ਸੈਨਾ ਵੱਲੋਂ ਢੁੱਕਵਾਂ ਜਵਾਬ ਦਿੱਤਾ ਗਿਆ।

More News

NRI Post
..
NRI Post
..
NRI Post
..