ਮਨੀ ਲਾਡਰਿੰਗ ਮਾਮਲੇ ‘ਚ ਗ੍ਰਿਫਤਾਰ ਪਾਰਥ ਚੈਟਰਜੀ ਤੇ ਔਰਤ ਨੇ ਸੁੱਟੀ ਜੁੱਤੀ, ਕਿਹਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਾਂਗਰਸ ਦੇ ਮੁਅੱਤਲ ਆਗੂ ਤੇ ਅਧਿਆਪਕ ਭਰਤੀ ਘਪਲੇ ਨਾਲ ਸਬੰਧਤ ਮਨੀ ਲਾਡਰਿੰਗ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਪਾਰਥ ਚੈਟਰਜੀ ਤੇ ਇਕ ਔਰਤ ਨੇ ਜੁੱਤੀ ਸੁੱਟੀ ਹੈ। ਇਸ ਘਟਨਾ ਵਿਚ ਪਾਰਥ ਚੈਟਰਜੀ ਨੂੰ ਜਲਦ ਹੀ ਹਸਪਤਾਲ ਤੋਂ ਬਾਹਰ ਲਿਜਾਇਆ ਗਿਆ। ਦੱਸ ਦਈਏ ਕਿ ਜੁੱਤੀ ਪਾਰਥ ਚੈਟਰਜੀ ਨੂੰ ਨਹੀਂ ਲੱਗੀ ਹੈ,ਇਸ ਘਟਨਾ ਨੂੰ ਅੰਜਾਮ ਦੇਣ ਵਾਲੀ ਸ਼ੁਭਰਾ ਨੇ ਕਿਹਾ ਕਿ ਉਹ ਈ ਡੀ ਦੇ ਛਾਪਿਆ ਦੌਰਾਨ 2 ਫਲੈਟਾਂ ਤੋਂ ਕਰੀਬ 50 ਕਰੋੜ ਰੁਪਏ ਮਿਲਣ ਤੋਂ ਪ੍ਰੇਸ਼ਾਨ ਸੀ।

ਉਸ ਨੇ ਕਿਹਾ ਕਿ ਮੈ ਚੈਟਰਜੀ ਨੂੰ ਜੁਤੀਆਂ ਨਾਲ ਕੁੱਟਣਾ ਚਾਹੁੰਦੀ ਸੀ। ਲੋਕ ਬੇਰੁਜ਼ਗਾਰ ਸੜਕਾਂ ਤੇ ਘੁੰਮ ਰਹੇ ਹਨ। ਉਹ ਲੋਕਾਂ ਨੂੰ ਧੋਖਾ ਦੇਣ ਤੋਂ ਬਾਅਦ ਖੁਦ ਏਅਰ ਕੰਡੀਸ਼ਨਰ ਕਾਰਾ 'ਚ ਘੁੰਮ ਰਿਹਾ ਹੈ। ਉਸ ਨੇ ਕਿਹਾ ਮੈਂ ਹੁਣ ਨੰਗੇ ਪੈਰੀ ਘਰ ਜਾਵੇਗੀ, ਔਰਤ ਨੇ ਕਿਹਾ ਕਿ ਇਹ ਸਿਰਫ ਮੇਰਾ ਗੁੱਸਾ ਨਹੀਂ,ਸਗੋਂ ਪੱਛਮੀ ਬੰਗਾਲ ਦੇ ਲੱਖਾਂ ਲੋਕਾਂ ਦਾ ਗੁੱਸਾ ਹੈ। ਇਸ ਘਟਨਾ ਤੋਂ ਬਾਅਦ ED ਅਧਿਕਾਰੀਆਂ ਕੇ ਉਸ ਨੂੰ ਹਸਪਤਾਲ ਤੋਂ ਗੱਡੀ ਵਿੱਚ ਬਿਠਾਇਆ। ਇਸ ਦੌਰਾਨ ਔਰਤ ਨੇ ਕਿਹਾ ਕਿ ਮੈਨੂੰ ਖੁਸ਼ੀ ਹੋਣੀ ਸੀ ਜੇਕਰ ਜੁੱਤੀ ਉਸ ਦੇ ਲੱਗਦੀ।

ਜ਼ਿਕਰਯੋਗ ਹੈ ਕਿ ED ਨੇ ਕਰੋੜਾ ਰੁਪਏ ਦੇ ਅਧਿਕਾਪਕ ਭਰਤੀ ਘਪਲੇ ਦੇ ਸਬੰਧ 'ਵਿਚ ਪਾਰਥ ਚੈਟਰਜੀ ਤੇ ਉਸ ਦੇ ਸਾਥੀ ਅਰਪਿਤਾ ਨੂੰ ਗ੍ਰਿਫਤਾਰ ਕੀਤਾ ਸੀ ਜਦੋ ED ਅਧਿਕਾਰੀ ਚੈਟਰਜੀ ਨੂੰ ਮੈਡੀਕਲ ਲਈ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਉਸ ਸੁਰੱਖਿਆ ਨੇ ਪੂਰੇ ਪ੍ਰਬੰਧ ਕੀਤੇ ਗੋਏ ਸੀ। ਦੱਸ ਦਈਏ ਕਿ ਪਾਰਥ ਚੈਟਰਜੀਘਪਲੇ ਦੇ ਸਮੇ ਸਿਖਿਆ ਮੰਤਰੀ ਸੀ ਜਦਕਿ ਗ੍ਰਿਫਤਾਰੀ ਦੇ ਸਮੇ ਉਦਯੋਗ ਮੰਤਰੀ ਸੀ ਘਪਲੇ ਤੋਂ ਬਾਦ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਉਨ੍ਹਾਂ ਨੂੰ ਕੈਬਨਿਟ ਤੋਂ ਹਟਾ ਦਿੱਤਾ ਸੀ।

More News

NRI Post
..
NRI Post
..
NRI Post
..