Bigg Boss 13: Krushna Abhishek ਦੀ ਭੈਣ ਆਰਤੀ ਸਿੰਘ ਦਾ ਖੁਲਾਸਾ, 13 ਸਾਲ ਦੀ ਉਮਰ ਵਿਚ ਹੋਈ ਸੀ ਜਬਰ ਜਨਾਹ ਦੀ ਕੋਸ਼ਿਸ਼

by mediateam

ਮੀਡੀਆ ਡੈਸਕ: 'ਬਿੱਗ ਬੌਸ 13' ਦੇ ਇਸ ਵਾਰ ਵੀਕੈਂਡ ਵਾਰ ਐਪੀਸੋਡ 'ਚ ਦੀਪਿਕਾ ਪਾਦੂਕੋਣ ਆਪਣੀ ਫਿਲਮ 'ਛਪਾਕ' ਦਾ ਪ੍ਰਚਾਰ ਕਰਦੀ ਨਜ਼ਰ ਆਵੇਗੀ। ਦੀਪਿਕਾ ਐਸਿਡ ਅਟੈਕ ਸਵਰਵਾਈਵਰ ਲਕਸ਼ਮੀ ਅਗਰਵਾਲ ਨਾਲ ਘਰ 'ਚ ਐਂਟਰੀ ਕਰੇਗੀ ਤੇ ਕੰਟੈਸਟੈਂਟ ਨਾਲ ਇਕ ਟਾਸਕ ਕਰੇਗੀ। ਦੀਪਿਕਾ ਪਾਦੂਕੋਣ ਦੀ ਫਿਲਮ 'ਛਪਾਕ' ਹਾਲ ਹੀ 'ਚ ਰਿਲੀਜ਼ ਹੋਈ ਹੈ ਤੇ ਫਿਲਮ ਕਾਫੀ ਲੋਕਾਂ ਨੂੰ ਪਸੰਦ ਆਈ ਹੈ।

ਆਨਲਾਈਨ ਸ਼ੇਅਰ ਕੀਤੇ ਗਏ ਵੀਡੀਓਜ਼ ਵਿਚ ਇਕ ਵਿਚ ਜਦੋਂ ਲੱਛਮੀ ਨੇ ਆਪਣੀ ਕਹਾਣੀ ਦੱਸੀ ਤਾਂ ਸਾਰਿਆਂ ਦੇ ਹੰਝੂ ਆ ਗਏ ਅਤੇ ਉਨ੍ਹਾਂ ਨੇ ਆਪਣੀ ਉਹ ਕਹਾਣੀ ਦੱਸੀ ਜਿਥੇ ਉਨ੍ਹਾਂ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ ਗਈ। ਦੀਪਿਕਾ, ਲੱਛਮੀ ਅਤੇ ਵਿਕਰਾਂਤ ਨੇ ਸਾਰੇ ਘਰਵਾਲਿਆਂ ਦੀ ਕਹਾਣੀ ਸੁਣੀ।  ਵੀਡੀਓ ਦੀ ਸ਼ੁਰੂਆਤ ਕਾਮੇਡੀਅਨ ਕ੍ਰਿਸ਼ਨਾ ਅਭਿਸ਼ੇਕ ਦੀ ਭੈਣ ਆਰਤੀ ਸਿੰਘ ਨਾਲ ਹੁੰਦੀ ਹੈ ਜਿਸ ਵਿਚ ਆਰਤੀ ਕਹਿੰਦੀ ਹੈ ਕਿ 13 ਸਾਲ ਦੀ ਉਮਰ ਵਿਚ ਉਨ੍ਹਾਂ ਦੇ ਨਾਲ ਲਗਪਗ ਜਬਰ ਜਨਾਹ ਦੀ ਕੋਸ਼ਿਸ਼ ਕੀਤੀ ਗਈ ਸੀ ਜਦੋਂ ਉਹ ਘਰ ਦੇ ਅੰਦਰ ਬੰਦ ਸੀ। ਕੰਟੈਸਟੈਂਟ ਆਰਤੀ ਸਿੰਘ ਨੇ ਕਿਹਾ ਕਿ ਉਹ ਪਲ ਯਾਦ ਆਉਂਦੇ ਹੀ ਉਸ ਦੇ ਹੱਥ ਕੰਬਣ ਲਗਦੇ ਹਨ। 

ਦੀਪਿਕਾ ਪਾਦੂਕੋਣ ਨੇ ਸਾਰਿਆਂ ਨੂੰ ਆਪਣੀਆਂ ਕਹਾਣੀਆਂ ਦੱਸਣ ਲਈ ਸ਼ੁਕਰੀਆ ਕਿਹਾ। ਦੀਪਿਕਾ ਘਰਵਾਲਿਆਂ ਨੂੰ ਕੁਝ ਪਲ ਲਈ ਘਰ ਦੇ ਬਾਹਰ ਘੁੰਮਾਉਣ ਵੀ ਲੈ ਗਈ।

Link: https://www.instagram.com/tv/B7K1TrcH8Yr/?utm_source=ig_web_copy_link

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।