Karva Chauth 2019 Date and Arghya Muhurat: ਸੁਹਾਗ ਦੀ ਮੰਗਲ ਕਾਮਨਾ ਲਈ ਮਨਾਇਆ ਜਾਣ ਵਾਲਾ ਕਰਵਾ ਚੌਥ ਦਾ ਵਰਤ ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚੌਥ ਨੂੰ ਮਨਾਇਆ ਜਾਂਦਾ ਹੈ। ਚੌਥ 'ਚ ਚੰਦਰ ਉਦੈ ਅਹਿਮ ਹੈ। ਇਸ ਸਾਲ ਕਰਵਾ ਚੌਥ ਦਾ ਵਰਤ 17 ਅਕਤੂਬਰ ਦਿਨ ਵੀਰਵਾਰ ਨੂੰ ਹੈ। ਕਰਵਾ ਚੌਥ ਦਾ ਵਰਤ ਤ੍ਰਿਤੀਆ ਨਾਲ ਚੌਥ ਉਦੈ ਹੋਵੇ, ਉਸ ਦਿਨ ਕਰਨਾ ਸ਼ੁੱਭ ਹੈ। ਤ੍ਰਿਤੀਆ ਤਰੀਕ 'ਜਯਾ ਤਰੀਕ' ਹੁੰਦੀ ਹੈ। ਇਸ ਨਾਲ ਪਤੀ ਨੂੰ ਆਪਣੇ ਕੰਮਾਂ 'ਚ ਵਿਜੈ ਪ੍ਰਾਪਤ ਹੁੰਦੀ ਹੈ।

ਚੌਥ ਮਾਤਾ ਕਰਦੀ ਹੈ ਸੁਹਾਗ ਦੀ ਰੱਖਿਆ
ਜੋਤਿਸ਼ ਆਚਾਰੀਆ ਪੰਡਿਤ ਗਣੇਸ਼ ਪ੍ਰਸਾਦ ਮਿਸ਼ਰ ਦੱਸਦੇ ਹਨ ਕਿ ਸੁਹਾਗਣ ਔਰਤਾਂ ਲਈ ਕਰਵਾ ਚੌਥ (Karwa Chauth 2019 Date and Arghya Muhurat) ਮਹੱਤਵਪੂਰਨ ਹੁੰਦਾ ਹੈ। ਇਸ ਦਿਨ ਚੌਥ ਮਾਤਾ ਨਾਲ ਉਨ੍ਹਾਂ ਦੇ ਛੋਟੇ ਪੁੱਤਰ ਸ਼੍ਰੀਗਣੇਸ਼ ਜੀ ਦੀ ਮੂਰਤੀ ਸਥਾਪਿਤ ਹੁੰਦੀ ਹੈ। ਕਰਵਾ ਚੌਥ ਵਾਲੇ ਦਿਨ ਭਗਵਾਨ ਸ਼ਿਵ, ਮਾਤਾ ਪਾਰਵਤੀ, ਸਵਾਮੀ ਕਾਰਤਿਕੇ ਤੇ ਚੰਦਰਮਾ ਦੀ ਪੂਜਾ ਦਾ ਵਿਧਾਨ ਹੈ। ਚੌਥ ਮਾਤਾ ਸੁਹਾਗਣਾ ਨੂੰ ਅਖੰਡ ਸੌਭਾਗਯ ਦਾ ਵਰਦਾਨ ਦਿੰਦੀ ਹੈ ਤੇ ਉਨ੍ਹਾਂ ਦੇ ਸੁਹਾਗ ਦੀ ਹਮੇਸ਼ਾ ਰੱਖਿਆ ਕਰਦੀ ਹੈ। ਉਨ੍ਹਾਂ ਦੇ ਵਿਆਹੁਤਾ ਜੀਵਨ 'ਚ ਪ੍ਰੇਮ, ਵਿਸ਼ਵਾਸ ਤੇ ਖ਼ੁਸ਼ੀਆਂ ਬਰਕਰਾਰ ਰੱਖਦੀ ਹੈ।
ਚੰਦਰਮਾ ਨੂੰ ਅਰਘ ਦਾਨ ਦਾ ਮਹੂਰਤ
.jpg)
ਕਰਵਾ ਚੌਥ ਵਾਲੇ ਦਿਨ ਚੌਥ ਮਾਤਾ ਦੀ ਵਿਧੀ-ਵਿਧਾਨ ਨਾਲ ਪੂਜਾ-ਅਰਚਨਾ ਤੋਂ ਬਾਅਦ ਚੰਦਰਮਾ ਨੂੰ ਅਰਘ ਦਾਨ ਕੀਤਾ ਜਾਂਦਾ ਹੈ। ਅਜਿਹੀ ਮਾਨਤਾ ਹੈ ਕਿ ਰਾਤ ਨੂੰ ਚੰਦਰਮਾ ਦੀਆਂ ਕਿਰਨਾਂ ਔਸ਼ਧੀ ਗੁਣਾਂ ਨਾਲ ਲੈਸ ਹੁੰਦੀਆਂ ਹਨ। ਚੰਦਰਮਾ ਨੂੰ ਅਰਘ ਦਿੰਦੇ ਸਮੇਂ ਪਤੀ-ਪਤਨੀ ਵੀ ਚੰਦਰਮਾ ਦੀਆਂ ਸ਼ੁੱਭ ਕਿਰਨਾਂ ਦਾ ਔਸ਼ਧੀ ਗੁਣ ਪ੍ਰਾਪਤ ਕਰਦੇ ਹਨ, ਇਸ ਲਈ ਚੰਦਰਮਾ ਨੂੰ ਅਰਘ ਦਿੰਦੇ ਪਤੀ-ਪਤਨੀ ਦੋਵੇਂ ਮੌਜੂਦ ਰਹਿੰਦੇ ਹਨ। ਅਰਘ ਦਾਨ ਤੋਂ ਬਾਅਦ ਪਤੀ ਪਤਨੀ ਨੂੰ ਪਾਣੀ ਪਿਆ ਕੇ ਵਰਤ ਪੂਰਨ ਕਰਵਾਉਂਦੇ ਹਨ।
ਅਰਘ ਦਾਨ- ਰਾਤ 7 ਵਜ ਕੇ 58 ਮਿੰਟ ਤੋਂ ਬਾਅਦ
ਔਰਤਾਂ ਕਰਵਾ ਚੌਥ ਦਾ ਵਰਤ ਨਿਰਜਲਾ ਰੱਖਦੀਆਂ ਹਨ। ਦਿਨ ਭਰ ਜਲ ਤੇ ਅੰਨ ਤਿਆਗ ਕਰਨਾ ਪੈਂਦਾ ਹੈ। ਹਾਲਾਂਕਿ ਰਾਤ ਵੇਲੇ ਚੰਦਰਮਾ ਨੂੰ ਅਰਘ ਦੇਣ ਤੋਂ ਬਾਅਦ ਪਤੀ ਹੱਥੋਂ ਪਾਣੀ ਗ੍ਰਹਿਣ ਕਰ ਕੇ ਵਰਤ ਪੂਰਾ ਕਰਨ ਤੋਂ ਬਾਅਦ ਫਿਰ ਭੋਜਨ ਗ੍ਰਹਿਣ ਕੀਤਾ ਜਾਂਦਾ ਹੈ। ਬਿਮਾਰ ਤੇ ਗਰਭਵਤੀ ਔਰਤਾਂ ਨੂੰ ਵਿਚ-ਵਿਚਾਲੇ ਪਾਣੀ ਤੇ ਚਾਹ ਪੀਣ ਦੀ ਛੋਟ ਰਹਿੰਦੀ ਹੈ। ਉਨ੍ਹਾਂ ਲਈ ਵਰਤ ਦੇ ਨਿਯਮਾਂ 'ਚ ਥੋੜ੍ਹੀ ਢਿੱਲ ਦਿੱਤੀ ਜਾਂਦੀ ਹੈ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।



