ਅਰੁਣ ਵੈਂਕਟਰਮਣ ਨੇ America ਦੇ ਸਹਾਇਕ ਵਣਜ ਮੰਤਰੀ ਵਜੋਂ ਚੁੱਕੀ ਸਹੁੰ

by jaskamal

ਨਿਊਜ਼ ਡੈਸਕ : ਕੌਮਾਂਤਰੀ ਵਪਾਰ ਨੀਤੀ ਦੇ ਪ੍ਰਮੁੱਖ ਮਾਹਰ ਭਾਰਤਵੰਸ਼ੀ-ਅਮਰੀਕੀ ਅਰੁਣ ਵੈਂਕਟਰਮਣ ਨੇ ਆਲਮੀ ਬਾਜ਼ਾਰ ਲਈ ਸਹਾਇਕ ਵਣਜ ਮੰਤਰੀ ਦੇ ਰੂਪ 'ਚ ਸਹੁੰ ਚੁੱਕੀ ਹੈ। ਸਹਾਇਕ ਮੰਤਰੀ ਦੇ ਨਾਲ ਹੀ ਉਹ ਕੌਮਾਂਤਰੀ ਵਪਾਰ ਪ੍ਰਸ਼ਾਸਨ ਲਈ ਅਮਰੀਕਾ ਤੇ ਵਿਦੇਸ਼ੀ ਵਪਾਰ ਸੇਵਾ ਦੇ ਡਾਇਰੈਕਟਰ ਜਨਰਲ ਵੀ ਬਣਾਏ ਗਏ ਹਨ।

ਵੈਂਕਟਰਮਨ ਪੂਰੇ ਅਮਰੀਕਾ 'ਚ 106 ਦਫ਼ਤਰਾਂ ਤੇ ਵਿਦੇਸ਼ 'ਚ 78 ਬਜ਼ਾਰਾਂ 'ਚ ਤਾਇਨਾਤ 1400 ਤੋਂ ਵੱਧ ਮੁਲਾਜ਼ਮਾਂ ਦੀ ਟੀਮ ਦੀ ਅਗਵਾਈ ਕਰਨਗੇ। ਇਹ ਮਜ਼ਬੂਤ ਟੀਮ ਵਿਸ਼ਵ ਪੱਧਰੀ ਸਕਲ ਘਰੇਲੂ ਉਤਪਾਦ (ਜੀਡੀਪੀ) ਦਾ 95 ਫ਼ੀਸਦੀ ਤੇ ਅਮਰੀਕੀ ਵਪਾਰ ਦੀ 97 ਫ਼ੀਸਦੀ ਨੁਮਾਇੰਦਗੀ ਕਰਨ ਵਾਲੀਆਂ ਅਮਰੀਕੀ ਕੰਪਨੀਆਂ ਦਾ ਸਮਰਥਨ ਕਰਦੀ ਹੈ। ਟੀਮ 'ਚ ਇਕ ਹਜ਼ਾਰ ਤੋਂ ਵੱਧ ਅਜਿਹੇ ਪੇਸ਼ੇਵਰ ਸ਼ਾਮਿਲ ਹਨ ਜਿਹੜੇ ਬਰਾਮਦ ਨੂੰ ਉਤਸ਼ਾਹਤ, ਵਪਾਰਕ ਕੂਟਨੀਤੀ ਤੇ ਪ੍ਰਤੱਖ ਵਿਦੇਸ਼ੀ ਨਿਵੇਸ਼ 'ਚ ਮੁਹਾਰਤ ਰੱਖਦੇ ਹਨ। ਇਸ ਨਾਲ ਅਮਰੀਕੀ ਕੰਪਨੀਆਂ ਨੂੰ ਕੌਮਾਂਤਰੀ ਬਾਜ਼ਾਰ 'ਚ ਪੈਰ ਪਸਾਰਣ ਤੇ ਅਮਰੀਕਾ 'ਚ ਪ੍ਰਤੱਖ ਵਿਦੇਸ਼ੀ ਨਿਵੇਸ਼ ਆਕਰਸ਼ਤ ਕਰਨ 'ਚ ਮਦਦ ਮਿਲਦੀ ਹੈ।