ਅਰੂਸਾ 16 ਸਾਲ ਤੋਂ ਭਾਰਤ ਆ ਰਹੀ, ਉਦੋਂ ਕਿਉਂ ਨਹੀਂ ਬੋਲੇ ਰੰਧਾਵਾ : ਕੈਪਟਨ

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ) : ਅਰੂਸਾ ਆਲਮ ਬਾਰੇ ਉਨ੍ਹਾਂ ਕਿਹਾ ਕਿ ਅਰੂਸਾ ਆਲਮ 16 ਸਾਲ ਤੋਂ ਪੰਜਾਬ ਆ ਰਹੇ ਹਨ ਉਸ ਸਮੇਂ ਸੁਖਜਿੰਦਰ ਸਿੰਘ ਰੰਧਾਵਾ ਕਿਉਂ ਨਹੀਂ ਬੋਲੇ। ਇੰਨਾ ਸਾਲਾਂ ਵਿਚ ਕਿਸੇ ਨੇ ਨਹੀਂ ਪੁੱਛਿਆ। ਹੁਣ ਜਦੋਂ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਇਹ ਮੁੱਦਾ ਚੁੱਕਿਆ ਜਾ ਰਿਹਾ ਹੈ। ਜਾਣ ਬੁੱਝ ਕੇ ਚੋਣਾਂ ਨੇੜੇ ਇਸ ਨੂੰ ਮੁੱਦਾ ਬਣਾਇਆ ਜਾ ਰਿਹਾ ਹੈ।

ਕੈਪਟਨ ਨੇ ਕਿਹਾ ਕਿ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਮੇਰੀ ਸਰਕਾਰ ਵਿਚ ਮੰਤਰੀ ਰਹੇ ਹਨ ਅਤੇ ਅਰੂਸਾ ਉਦੋਂ ਵੀ ਇਥੇ ਆਈ ਸੀ। ਉਸ ਸਮੇਂ ਉਨ੍ਹਾਂ ਨੂੰ ਇਹ ਗੱਲ ਯਾਦ ਕਿਉਂ ਨਹੀਂ। ਅਰੂਸਾ ਆਲਮ ਵਲੋਂ ਪੰਜਾਬ ਦਾ ਪੈਸਾ ਲੈ ਕੇ ਜਾਣ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਵਿਰੋਧੀ ਦੱਸਣ ਕਿ ਉਹ ਪੈਸਾ ਕਿਥੋਂ ਟ੍ਰਾਂਸਫਰ ਹੋਇਆ ਹੈ। ਇਨਕਮ ਟੈਕਸ ਅਤੇ ਈ. ਡੀ. ਨੂੰ ਇਸ ਬਾਰੇ ਦੱਸਣਾ ਚਾਹੀਦਾ ਹੈ।