ਆਸ਼ਕ ਨੇ ਕੁਹਾੜੀ ਮਾਰ ਕੀਤੇ ਪ੍ਰੇਮਿਕਾ ਦੇ ਟੋਟੇ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗਾਜ਼ੀਆਬਾਦ ਤੋਂ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿਥੇ ਇਕ ਆਸ਼ਾ ਦੇਵੀ ਨਾਂ ਦੀ ਔਰਤ ਦਾ ਕੁਹਾੜੀ ਮਾਰ ਕੇ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਇਕ ਨੌਜਵਾਨ ਨਦੀਮ ਨੂੰ ਗ੍ਰਿਫਤਾਰ ਵੀ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਨਦੀਮ ਆਸ਼ਾ ਦੇ ਵਿੱਚ ਪ੍ਰੇਮ ਸਬੰਧ ਚੱਲ ਰਿਹਾ ਸੀ। ਨਦੀਮ ਨੂੰ ਆਸ਼ਾ ਤੇ ਸ਼ੱਕ ਸੀ ਕਿ ਉਸ ਦਾ ਹੋਰ ਵੀ ਮਰਦਾਂ ਨਾਲ ਅਫੇਅਰ ਚੱਲ ਰਿਹਾ ਹੈ । ਜਿਸ ਤੋਂ ਬਾਅਦ ਉਸ ਨੇ ਕੁਹਾੜੀ ਨਾਲ ਵੱਢ ਕੇ ਟੋਟੇ ਕਰ ਦਿੱਤੇ । ਜਾਣਕਾਰੀ ਅਨੁਸਾਰ ਦੋਸ਼ੀ ਨਦੀਮ ਇਕ ਸਾਲ ਪਹਿਲਾ ਹੀ ਆਸ਼ਾ ਨੂੰ ਮਿਲਿਆ ਸੀ। ਦੋਵਾਂ ਪ੍ਰੇਮ ਸਬੰਧ ਸੀ ਇਹ ਕੁਝ ਦਿਨ ਪਹਿਲਾ ਹੀ ਮੁਰਾਦਾਬਾਦ ਗਿਆ ਸੀ ।

ਉਸ ਨੇ ਉਥੇ ਜਾ ਕੇ ਆਸ਼ਾ ਨੂੰ ਫੋਨ ਕੀਤਾ ਤਾਂ ਉਸ ਦਾ ਫੋਨ ਕਿਸੇ ਮਰਦ ਨੇ ਚੁੱਕਿਆ ਸੀ । ਇਸ ਕਾਰਨ ਨਦੀਮ ਨੂੰ ਉਸ ਤੇ ਸ਼ੱਕ ਹੋਣ ਲੱਗ ਗਿਆ ਸੀ। ਜਦੋ ਘਟਨਾ ਹੋਈ ਉਸ ਸਮੇ ਔਰਤ ਆਪਣੇ ਘਰ ਵਿੱਚ ਸੀ। ਜਦੋ ਨਦੀਮ ਉਸ ਦੇ ਘਰ ਆਇਆ ਤਾਂ ਉਨ੍ਹਾਂ ਵਿੱਚ ਝਗੜਾ ਹੋਇਆ ਉਸ ਤੋਂ ਬਾਅਦ ਉਸ ਨੇ ਕੁਹਾੜੀ ਮਾਰ ਕੇ ਆਸ਼ਾ ਨੂੰ ਮੌਤ ਦੇ ਉਤਾਰ ਦਿੱਤਾ। ਜ਼ਿਕਰਯੋਗ ਹੈ ਕਿ ਆਸ਼ਾ ਦਾ ਕਾਫੀ ਸਮੇ ਪਹਿਲਾ ਹੀ ਵਿਆਹ ਹੋਇਆ ਸੀ ਪਰ ਉਹ ਆਪਣੇ ਪਤੀ ਤੋਂ ਵੱਖ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ। ਨਦੀਮ ਜੂਸ ਵੇਚਣ ਦਾ ਕੰਮ ਕਰਦਾ ਹੈ ਫਿਲਹਾਲ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । ਪੁਲਿਸ ਵਲੋਂ ਪਤਾ ਕੀਤਾ ਜਾ ਰਿਹਾ ਹੈ ਕਿ ਇਹ ਦੋਵੇ ਇਕ ਦੂਜੇ ਦੀ ਸੰਪਰਕ ਵਿੱਚ ਕਿਵੇਂ ਆਏ ਸੀ।