
ਪਟਿਆਲਾ (ਰਾਘਵ): ਬਹਾਦਰਗੜ੍ਹ ਕਮਾਂਡੋ ਟ੍ਰੇਨਿੰਗ ਕੰਪਲੈਕਸ ਵਿੱਚ ਰਹਿੰਦੇ ਏਐਸਆਈ ਦੀ ਸਰਕਾਰੀ ਰਿਵਾਲਵਰ ਦੀ ਗੋਲੀ ਵੱਜਣ ਕਾਰਨ ਮੌਤ ਹੋ ਗਈ। ਮਿਰਤਕ ਦੀ ਪਛਾਣ 41 ਸਾਲਾ ਮਨਪ੍ਰੀਤ ਸਿੰਘ ਵਾਸੀ ਪਿੰਡ ਕੁੰਡਲ, ਅਬੋਹਰ ਵਜੋਂ ਹੋਈ ਹੈ। ਇਨੀ ਦਿਨੀ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਸਕਿਉਰਿਟੀ ਵਿਚਲੇ ਸਪੈਸ਼ਲਓਪਰੇਸ਼ਨ ਗਰੁੱਪ (ਐਸਓਜੀ) ਵਿੱਚ ਡੈਪੂਟੇਸ਼ਨ 'ਤੇ ਤਾਇਨਾਤ ਸੀ। ਜੋਕਿ ਗਿਆ ਛੁੱਟੀ ਤੇ ਪਿੰਡ ਜਾਣ ਤੋਂ ਪਹਿਲਾਂ ਬਹਾਦਰਗੜ੍ਹ ਕਮਾਂਡੋ ਕੰਪਲੈਕਸ ਦੇ ਵਿੱਚ ਮਿਲੇ ਆਪਣੇ ਕੁਆਰਟਰ ਵਿੱਚ ਚਲਾ ਗਿਆ। ਜਿੱਥੇ ਕੱਲ੍ਹ ਸ਼ਾਮੀ ਛਾਤੀ ਵਿੱਚ ਗੋਲੀ ਲੱਗਣ ਕਾਰਨ ਉਸਦੀ ਮੌਤ ਹੋ ਗਈ। ਥਾਣਾ ਸਦਰ ਪਟਿਆਲਾ ਦੇ ਐਸਐਚਓ ਇੰਸਪੈਕਟਰ ਅੰਮ੍ਰਿਤਵੀਰ ਸਿੰਘ ਚਹਿਲ ਦਾ ਕਹਿਣਾ ਹੈ ਕਿ ਮੁਢਲੀ ਤਫਤੀਸ਼ ਦੌਰਾਨ ਇਹ ਅਚਾਨਕ ਵਾਪਰੀ ਘਟਨਾ ਵਜੋਂ ਸਾਹਮਣੇ ਆਇਆ ਹੈ। ਬਾਕੀ ਪੁਲਿਸ ਜਾਂਚ ਕਰ ਰਹੀ ਹੈ।