ਪਾਰਕਿੰਗ ‘ਚ ASI ਦੀ ਗੋਲੀ ਲੱਗਣ ਨਾਲ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ਼੍ਰੀ ਮੁਕਤਸਰ ਸਾਹਿਬ ssp ਦਫਤਰ 'ਚ ਪਾਰਕਿੰਗ ਦੌਰਾਨ ASI ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਪੁਲਿਸ ਅਧਿਕਾਰੀ ਕੇ ਦੱਸਿਆ ਕਿ ਅਚਾਨਕ ਰਿਵਾਲਵਰ ਚੱਲਣ ਕਾਰਨ ਗੋਲੀ ASI ਦੇ ਸਿਰ ਵਿੱਚ ਵੱਜ ਗਈ । ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ASI ਦਾ ਨਾਮ ਕਾਸਮ ਦੱਸਿਆ ਜਾ ਰਿਹਾ ਹੈ।
ASI ਕਾਸਮ ਦੀ ਮੌਤ ਕਾਰਨ ਪੁਲਿਸ ਟੀਮ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ ਹੈ। ਪਰਿਵਾਰਿਕ ਮੈਬਰਾਂ ਨੇ ਦੱਸਿਆ ਕਿ ASI ਕਾਸਮ ਦਾ ਬੇਟਾ ਉਸ ਨੂੰ ਸਵੇਰੇ ਡਿਊਟੀ ਤੇ ਛੱਡਣ ਲਈ ਆਇਆ ਸੀ। ਇਸ ਦੌਰਾਨ ਪੈਰ ਮੁੜਨ ਨਾਲ ਨਿੱਚੇ ਡਿੱਗਣ ਨਾਲ ਗੋਲੀ ਚੱਲ ਗਈ। ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਪਰਿਵਾਰਿਕ ਮੈਬਰਾਂ ਦੇ ਬਿਆਨਾਂ ਦੇ ਆਧਾਰ ਤੇ ਅਗੇ ਦੀ ਕਾਰਵਾਈ ਕੀਤੀ ਜਾਵੇਗੀ।