Asia Cup Hockey : ਗੋਲ ਗੁਆ ਕੇ ਭਾਰਤ ਨੇ ਪਾਕਿ ਨਾਲ ਡਰਾਅ ਖੇਡਿਆ

by jaskamal

ਨਿਊਜ਼ ਡੈਸਕ : ਸਾਬਕਾ ਚੈਂਪੀਅਨ ਭਾਰਤ ਨੇ ਆਖ਼ਰੀ ਪਲਾਂ 'ਚ ਗੋਲ ਗੁਆ ਕੇ ਏਸ਼ੀਆ ਕੱਪ ਪੁਰਸ਼ ਹਾਕੀ ਟੂਰਨਾਮੈਂਟ 'ਚ ਪੂਲ ਏ ਦੇ ਪਹਿਲੇ ਮੈਚ 'ਚ ਪਾਕਿਸਤਾਨ ਨਾਲ 1-1 ਨਾਲ ਡਰਾਅ ਖੇਡਿਆ ਹੈ। ਭਾਰਤ ਨੇ ਨੌਵੇਂ ਮਿੰਟ ਕਾਰਤੀ ਸੇਲਵਮ ਦੇ ਗੋਲ ਦੀ ਮਦਦ ਨਾਲ ਬੜ੍ਹਤ ਬਣਾ ਲਈ ਸੀ ਪਰ ਪਾਕਿਸਤਾਨ ਦੇ ਅਬਦੁਲ ਰਾਣਾ ਨੇ 59ਵੇਂ ਮਿੰਟ 'ਚ ਪੈਨਲਟੀ ਕਾਰਨਰ 'ਤੇ ਬਰਾਬਰੀ ਦਾ ਗੋਲ ਦਾਗਿਆ। ਭਾਰਤ ਦਾ ਸਾਹਮਣਾ ਮੰਗਲਵਾਰ ਨੂੰ ਜਾਪਾਨ ਨਾਲ ਹੋਵੇਗਾ।

ਪਾਕਿਸਤਾਨ ਨੂੰ ਤੀਜੇ ਹੀ ਮਿੰਟ 'ਚ ਪੈਨਲਟੀ ਕਾਰਨਰ ਮਿਲਿਆ ਸੀ ਪਰ ਉਹ ਗੋਲ ਨਹੀਂ ਕਰ ਸਕੇ। ਕੁਝ ਸਕਿੰਟ ਬਾਅਦ ਭਾਰਤ ਨੇ ਜਵਾਬੀ ਹਮਲੇ 'ਚ ਪੈਨਲਟੀ ਕਾਰਨਰ ਬਣਾਇਆ ਪਰ ਉਹ ਗੋਲ ਨਹੀਂ ਕਰ ਸਕੇ। ਕੁਝ ਸਮੇਂ ਬਾਅਦ ਭਾਰਤ ਨੇ ਜਵਾਬੀ ਹਮਲੇ 'ਚ ਪੈਨਲਟੀ ਕਾਰਨਰ ਬਣਾਇਆ ਪਰ ਨੀਲਮ ਸੰਜੀਪ ਸੇਸ ਦੇ ਸ਼ਾਟ ਨੂੰ ਪਾਕਿਸਤਾਨੀ ਗੋਲਕੀਪਰ ਅਕਮਲ ਹੁਸੈਨ ਨੇ ਬਚਾ ਲਿਆ। ਭਾਰਤ ਨੇ ਪਾਕਿਸਤਾਨੀ ਡਿਫੈਂਸ 'ਤੇ ਲਗਾਤਾਰ ਦਬਾਅ ਬਣਾਈ ਰੱਖਿਆ ਤੇ ਪਹਿਲੇ ਕੁਆਰਟਰ ਦੋ ਹੋਰ ਪੈਨਲਟੀ ਕਾਰਨਰ ਬਣਾਏ।

More News

NRI Post
..
NRI Post
..
NRI Post
..