ਰਸੋਈ 'ਚ ਕੌਣ ਸੀ? ਹਾਲ ਹੀ ਵਿੱਚ ਇਹ ਸਵਾਲ ਸੋਸ਼ਲ ਮੀਡੀਆ ਤੋਂ ਲੈ ਕੇ ਰਾਸ਼ਟਰੀ ਟੀਵੀ ਬਹਿਸ ਤੱਕ ਸੁਣਿਆ ਗਿਆ। ਟੀਵੀ ਸੀਰੀਅਲ 'ਸਾਥ ਨਿਭਾਣਾ ਸਾਥੀਆ' ਦੀ ਇੱਕ ਕਲਿੱਪ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਇਸ ਸਵਾਲ ਨੇ ਕੁਝ ਦਿਨਾਂ ਤੋਂ ਤਹਿਲਕਾ ਮਚਾ ਦਿੱਤਾ ਹੈ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਇਹ ਸਵਾਲ ਹੁਣ ਆਸਾਮ ਪੁਲਿਸ ਨੇ ਆਪਣੇ ਅਧਿਕਾਰਤ ਹੈਂਡਲ ਤੋਂ ਵੀ ਪੁੱਛਿਆ। ਆਸਾਮ ਪੁਲਿਸ ਨੇ ਵੀ ਆਪਣੇ ਟਵੀਟ ਵਿੱਚ ਇਸ ਸਵਾਲ ਦਾ ਜਵਾਬ ਦਿੱਤਾ। ਹੁਣ ਆਸਾਮ ਪੁਲਿਸ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਸੁਰਖੀਆਂ ਬਟੋਰ ਰਿਹਾ ਹੈ।
ਤੁਹਾਨੂੰ ਦਸਦੇ ਆ ਕਿ ਆਖਰ ਕੀ ਲਿਖਿਆ ਆਸਾਮ ਪੁਲਿਸ ਨੇ: ਅਸਾਮ ਪੁਲਿਸ ਨੇ ਟਵੀਟ ਕਰ ਲਿਖਿਆ , "ਰਸੋਈ ਵਿੱਚ ਕੌਣ ਸੀ?" ਰਸੋਈ ਵਿੱਚ ਦੋ ਨਸ਼ੀਲੇ ਪਦਾਰਥ ਸੀ। ਗੱਤੇ ਵਿੱਚੋਂ ਲਿਸਾਫ ਤੇ ਵਿਟਾਮਿਨ ਕੱਢ ਦਿੱਤਾ ਤੇ ਕੋਡੈਕਸ ਤੇ ਨਸ਼ੀਲੇ ਪਦਾਰਥ ਛੁਪਾ ਦਿੱਤੇ। ਇਸ ਦੌਰਾਨ ਨੈਗਾਓਂ ਟੀਮ ਆਈ ਤੇ ਉਨ੍ਹਾਂ ਦੋਵਾਂ ਨੂੰ ਲੈ ਗਈ।"



