ਅਮਰੀਕਾ ਦੇ ਹਵਾਈ ਅੱਡੇ ‘ਤੇ ਸਿੱਖ ਟੈਕਸੀ ਡਰਾਈਵਰ ਦੀ ਕੁੱਟਮਾਰ, ਲਾਹੀ ਪੱਗ, ਵੀਡੀਓ ਵਾਇਰਲ

by jaskamal

ਨਿਊਜ਼ ਡੈਸਕ (ਜਸਕਮਲ) : ਅਮਰੀਕਾ 'ਚ ਇਕ ਭਾਰਤੀ ਮੂਲ ਦੇ ਸਿੱਖ ਟੈਕਸੀ ਡਰਾਈਵਰ 'ਤੇ ਇਕ ਅਣਪਛਾਤੇ ਵਿਅਕਤੀ ਦੁਆਰਾ ਹਮਲਾ ਕੀਤਾ ਗਿਆ, ਜਿਸ ਨੇ JFK ਕੌਮਾਂਤਰੀ ਹਵਾਈ ਅੱਡੇ ਦੇ ਬਾਹਰ ਉਸ ਦੀ ਪੱਗ ਲਾਹ ਦਿੱਤੀ ਤੇ ਉਸ ਦੇ ਖਿਲਾਫ ਅਪਮਾਨਜਨਕ ਸ਼ਬਦ ਵੀ ਵਰਤੇ। ਇਹ ਵਿਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਨਵਜੋਤ ਪਾਲ ਕੌਰ ਵੱਲੋਂ 4 ਜਨਵਰੀ ਨੂੰ ਮਾਈਕ੍ਰੋ-ਬਲੌਗਿੰਗ ਸਾਈਟ ਟਵਿੱਟਰ 'ਤੇ 26 ਸੈਕਿੰਡ ਦੀ ਵੀਡੀਓ ਅਪਲੋਡ ਕੀਤੀ ਗਈ ਸੀ, ਜਿਸ 'ਚ ਇਕ ਵਿਅਕਤੀ ਵੱਲੋਂ ਹਵਾਈ ਅੱਡੇ ਦੇ ਬਾਹਰ ਸਿੱਖ ਟੈਕਸੀ ਡਰਾਈਵਰ ਨਾਲ ਕੁੱਟਮਾਰ ਕਰਦੇ ਦਿਖਾਇਆ ਗਿਆ ਸੀ। ਉਸ ਨੇ ਕਿਹਾ ਕਿ ਇਹ ਵੀਡੀਓ ਹਵਾਈ ਅੱਡੇ 'ਤੇ ਇਕ ਰਾਹਗੀਰ ਨੇ ਸ਼ੂਟ ਕੀਤਾ ਸੀ। ਵਿਅਕਤੀ ਨੂੰ ਕਥਿਤ ਤੌਰ 'ਤੇ ਪੀੜਤ ਵਿਰੁੱਧ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਦਿਆਂ ਸੁਣਿਆ ਜਾ ਸਕਦਾ ਹੈ।

ਇਸ ਵੀਡੀਓ ਨੂੰ ਲੈ ਕੇ ਭਾਈਚਾਰੇ ਦੇ ਮੈਂਬਰਾਂ ਵੱਲੋਂ ਗੁੱਸੇ 'ਚ ਆਏ ਪ੍ਰਤੀਕਰਮਾਂ ਦਾ ਸਾਹਮਣਾ ਕਰਨਾ ਪਿਆ। "ਇਕ ਹੋਰ ਸਿੱਖ ਕੈਬ ਡਰਾਈਵਰ ਨੇ ਕੁਮੈਂਟ ਕੀਤਾ। 'ਇਹ NYC ਦੇ JFK ਹਵਾਈ ਅੱਡੇ 'ਤੇ ਬਹੁਤ ਮੰਦਭਾਗਾ ਕੰਮ ਹੈ ਪਰ ਇਹ ਮਹੱਤਵਪੂਰਨ ਹੈ ਕਿ ਅਸੀਂ ਦੂਰ ਨਾ ਦੇਖੀਏ… ਸਾਡੇ ਪਿਤਾਵਾਂ ਅਤੇ ਬਜ਼ੁਰਗਾਂ 'ਤੇ ਹਮਲਾ ਹੁੰਦਾ ਦੇਖਣਾ ਕਿੰਨਾ ਦੁਖਦਾਈ ਹੈ। ਉਹ ਸਿਰਫ਼ ਇਕ ਇਮਾਨਦਾਰ ਜੀਵਨ ਜਿਉਣ ਦੀ ਕੋਸ਼ਿਸ਼ ਕਰ ਰਹੇ ਹਨ।