ਵਿਧਾਨ ਸਭਾ ਚੋਣਾਂ 2022 : ਪੰਜਾਬ ‘ਚ 1 ਵਜੇ ਤੱਕ 34.03 ਫੀਸਦੀ ਹੋਈ ਵੋਟਿੰਗ

by jaskamal

ਨਿਊਜ਼ ਡੈਸਕ : ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਵੋਟਿੰਗ ਹੋ ਰਹੀ ਹੈ।ਪੰਜਾਬ ਭਰ ਵਿੱਚ 1 ਵਜੇ ਤੱਕ 34.03 ਫੀਸਦੀ ਵੋਟਿੰਗ ਹੋਈ ਹੈ। ਉੱਥੇ ਹੀ ਪੰਜਾਬ ਵਿੱਚ ਕਈ ਥਾਵਾਂ ਉੱਤੇ ਵੋਟਿੰਗ ਮਸ਼ੀਨਾਂ ਖਰਾਬ ਹੋਣ ਦੇ ਮਾਮਲਾ ਵੀ ਸਾਹਮਣੇ ਆਇਆ ਸੀ। ਵੋਟਿੰਗ ਸ਼ੁਰੂ ਹੋਣ ਸਮੇਂ ਤੋਂ ਹੀ ਲੰਬੀਆਂ ਲਾਈਨਾਂ ਲੱਗੀਆ ਹਨ।

ਪੰਜਾਬ ਵਿੱਚ 1 ਵਜੇ ਤੱਕ ਦੀ ਵੋਟਿੰਗ

ਆਦਮਪੁਰ—-26.9%
ਜਲੰਧਰ ਛਾਉਣੀ-26.5%
ਜਲੰਧਰ ਕੇਂਦਰੀ-23.3%
ਜਲੰਧਰ ਉੱਤਰੀ—30.1%
ਜਲੰਧਰ ਪੱਛਮੀ-20.9%
ਕਰਤਾਰਪੁਰ-27.3%
ਨਕੋਦਰ-24.7%
ਫਿਲੌਰ-24.9%
ਸ਼ਾਹਕੋਟ-27.7%

ਅਜਨਾਲਾ 38.61%
ਖੰਨਾ ਵਿੱਚ 32.59%
ਬਟਾਲਾ- 26%
ਗੁਰਦਾਸਪੁਰ-33.4
ਕਾਦੀਆਂ-40.1
ਦੀਨਾਨਗਰ-37.1