Faridkot News : ਔਰਤ ਨੂੰ ਘਰ ‘ਚ ਹੀ ਬੰਧਕ ਬਣਾ ਕੇ ਲੁਟੀ ਲੱਖਾਂ ਦੀ ਨਕਦੀ | Nri Post

by jaskamal

ਨਿਊਜ਼ ਡੈਸਕ : ਫਰੀਦਕੋਟ ਵਿਖੇ ਔਰਤ ਨੂੰ ਘਰ 'ਚ ਬੰਧਕ ਬਣਾ ਕੇ ਨਕਦੀ ਲੁੱਟਣ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਫਰੀਦਕੋਟ ਦੇ ਨਿਊ ਕੈਂਟ ਰੋਡ ਇਲਾਕੇ ਵਿਚ ਇੰਟਰਨੈੱਟ ਠੀਕ ਕਰਨ ਦੇ ਬਹਾਨੇ ਘਰ ‘ਚ ਦਾਖਲ ਹੋਏ ਤਿੰਨ ਲੁਟੇਰਿਆਂ ਨੇ ਘਰ ਦੀ ਮਾਲਕਣ ਅਤੇ ਨੌਕਰਾਣੀ ਨੂੰ ਪਸਤੌਲ ਦੇ ਜ਼ੋਰ 'ਤੇ ਬੰਧਕ ਬਣਾ ਕੇ 15 ਲੱਖ ਦੀ ਨਕਦੀ ਤੇ 20 ਤੋਲੇ ਸੋਨੇ ਦੇ ਗਹਿਣੇ ਲੁੱਟ ਲਏ।

ਬਾਈਕ ’ਤੇ ਆਏ ਇਨ੍ਹਾਂ ਤਿੰਨ ਨਕਾਬਪੋਸ਼ ਲੁਟੇਰਿਆਂ ਦੀ ਤਸਵੀਰ ਘਰ ਤੋਂ ਥੋੜ੍ਹੀ ਦੂਰੀ ’ਤੇ ਲੱਗੇ ਸੀਸੀਟੀਵੀ ਕੈਮਰਿਆਂ 'ਚ ਵੀ ਕੈਦ ਹੋ ਗਈ ਹੈ, ਜਿਸ ਦੇ ਆਧਾਰ ’ਤੇ ਪੁਲਿਸ ਦੀ ਜਾਂਚ ਚੱਲ ਰਹੀ ਹੈ।

More News

NRI Post
..
NRI Post
..
NRI Post
..