ਯੀਬਿਨ , 18 ਜੂਨ ( NRI MEDIA )
ਚੀਨ ਦੇ ਸਿਚੁਆਨ ਪ੍ਰਾਂਤ ਵਿੱਚ ਦੋ ਭੂਚਾਲ ਦੇ ਝਟਕੇ ਵਿੱਚ 12 ਲੋਕ ਮਾਰੇ ਗਏ ਸਨ, ਜਦਕਿ 134 ਲੋਕ ਜ਼ਖ਼ਮੀ ਹੋਏ ਸਨ ,ਚੀਨ ਦੇ ਭੂਚਾਲ ਕੇਂਦਰ (ਸੀਈਐਨਸੀ) ਅਨੁਸਾਰ, ਸੋਮਵਾਰ ਰਾਤ ਨੂੰ ਯੀਬਿਨ ਸ਼ਹਿਰ ਦੇ ਚਿੰਗਿੰਗ ਕਾਉਂਟੀ ਵਿਚ ਇਕ ਵੱਡਾ ਭੂਚਾਲ ਆਇਆ , ਉਸੇ ਵੇਲੇ, 5.3 ਤੀਬਰਤਾ ਦੇ ਨਾਲ ਦੂਜੇ ਝਟਕੇ ਮੰਗਲਵਾਰ ਸਵੇਰੇ ਆਏ ਹਨ ਜਿਸ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਕੀਤਾ ਹੈ ,ਨਿਊਜ਼ ਏਜੰਸੀ ਦੇ ਅਨੁਸਾਰ, ਇਕ ਬਚਾਅਕਾਰ ਨੇ ਕਿਹਾ ਕਿ ਚੇਂਜਿੰਗ ਕਾਊਂਟੀ ਵਿਚ ਕਈ ਲੋਕ ਅਜੇ ਵੀ ਫਸੇ ਹੋਏ ਹਨ, ਜਿਨ੍ਹਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ , ਚੀਨ ਨੇ ਪ੍ਰੀਮਿਅਰ ਨੇ ਬਚਾਅ ਕਾਰਜ ਤੇਜ ਕਰਨ ਦਾ ਹੁਕਮ ਦਿੱਤਾ ਹੈ |
ਸੂਬਾ ਸਰਕਾਰ ਨੇ ਕਿਹਾ ਕਿ ਸਿਚੁਆਨ ਪ੍ਰਾਂਤ ਵਿੱਚ ਯੀਬਿਨ ਸ਼ਹਿਰ ਦੇ ਬਾਹਰ ਸੋਮਵਾਰ ਦੇ ਭੂਚਾਲ ਦੇ ਬਾਅਦ 4,000 ਤੋਂ ਜਿਆਦਾ ਲੋਕਾਂ ਨੂੰ ਸੁੱਰਖਿਅਤ ਕੱਢਿਆ ਗਿਆ ਹੈ , ਪ੍ਰਾਂਤੀ ਰਾਜਧਾਨੀ ਚੇਂਗਦੂ ਵਿਚ ਚੇਤਾਵਨੀ ਪ੍ਰਣਾਲੀ ਨੇ ਭੂਚਾਲ ਆਉਣ ਤੋਂ ਇਕ ਮਿੰਟ ਪਹਿਲਾਂ ਲੋਕਾਂ ਨੂੰ ਚੇਤਾਵਨੀ ਦਿੱਤੀ ਸੀ ,ਇਸ ਤੋਂ ਬਾਅਦ ਤਾਕਤਵਰ ਭੁਚਾਲ ਮਹਿਸੂਸ ਕੀਤਾ ਗਿਆ , ਜਿਸ ਤੋਂ ਤੁਰੰਤ ਬਾਅਦ, ਐਮਰਜੈਂਸੀ ਪ੍ਰਬੰਧਨ ਮੰਤਰਾਲੇ ਨੇ ਰਾਹਤ ਕਾਰਜ ਸ਼ੁਰੂ ਕਰ ਦਿੱਤਾ, ਬਚਾਅ ਕਰਮਚਾਰੀਆਂ ਨੂੰ ਪ੍ਰਭਾਵਿਤ ਖੇਤਰਾਂ ਵਿੱਚ ਭੇਜਿਆ ਗਿਆ ਹੈ , ਸਥਾਨਕ ਮੀਡੀਆ ਅਨੁਸਾਰ, ਕੌਮੀ ਖੁਰਾਕ ਮੰਤਰਾਲੇ ਨੇ ਭੁਚਾਲ ਪ੍ਰਭਾਵਿਤ ਖੇਤਰਾਂ ਲਈ ਪੰਜ ਹਜ਼ਾਰ ਤੰਬੂ, 10 ਹਜ਼ਾਰ ਫ਼ਲਡ ਬਿਸਤਰੇ ਅਤੇ 20 ਹਜ਼ਾਰ ਰਜਾਈਆਂ ਭੇਜੀਆਂ ਹਨ |
ਮੰਤਰਾਲੇ ਨੇ ਕਿਹਾ ਕਿ ਮੌਕੇ 'ਤੇ 63 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਭੇਜੀਆਂ ਗਈਆਂ ਹਨ ਅਤੇ ਬਚਾਅ ਕਾਰਜ' ਚ 302 ਫਾਇਰਮੈਨ ਲਗਾਏ ਗਏ ਹਨ , ਭੂਚਾਲ ਕਾਰਨ ਹੁਆਨੂਨ ਹੋਟਲ ਮੇਡੋਂਗ ਟਾਊਨਸ਼ਿਪ ਵਿੱਚ ਢਹਿ ਗਿਆ ਸਿਚੁਆਨ ਦੇ ਲੁੁਜ਼ੌ ਸ਼ਹਿਰ ਦੇ ਯਿਬਿਨ ਅਤੇ ਜੂਗ ਕਾਉਂਟੀ ਨੂੰ ਜੋੜਨ ਵਾਲੇ ਹਾਈਵੇਅ ਵਿੱਚ ਇੱਕ ਵੱਡੀ ਦਰਾਰ ਆ ਗਈ ਹੈ , ਹਾਈਵੇ ਇਸ ਸਮੇਂ ਬੰਦ ਹੋ ਗਿਆ ਹੈ , ਇਸ ਤੋਂ ਇਲਾਵਾ ਦੋ ਹੋਰ ਰੂਟ ਵੀ ਬੰਦ ਹਨ ਜੋ ਬਚਾਅ ਕਾਰਜਾਂ ਨੂੰ ਪ੍ਰਭਾਵਤ ਕਰ ਰਹੇ ਹਨ ,ਡਾਕਟਰ, ਫਾਇਰ ਬ੍ਰਿਗੇਡ ਅਤੇ ਹੋਰ ਬਚਾਓ ਕਰਮਚਾਰੀ ਭੁਚਾਲ ਪ੍ਰਭਾਵਿਤ ਇਲਾਕਿਆਂ ਵਿਚ ਰਾਹਤ ਅਤੇ ਬਚਾਅ ਕੰਮ ਵਿਚ ਰੁੱਝੇ ਹੋਏ ਹਨ |



