ਦੱਖਣੀ ਅਮਰੀਕੀ ਦੇਸ਼ ਗੁਆਟੇਮਾਲਾ ਵਿੱਚ ਵੱਡਾ ਸੜਕ ਹਾਦਸਾ – ਹੁਣ ਤਕ 32 ਲੋਕਾਂ ਦੀ ਮੌਤ

by

ਨਾਹਲੂਆ , 28 ਮਾਰਚ ( NRI MEDIA )

ਦੱਖਣੀ ਅਮਰੀਕੀ ਦੇਸ਼ ਗੁਆਟੇਮਾਲਾ ਦੇ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ ਜਿਸ ਵਿੱਚ ਘਟ ਤੋਂ ਘੱਟ 32 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਜ਼ਖਮੀ ਹੋਏ ਹਨ , ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਗੁਆਟੇਮਾਲਾ ਦੇ ਦੱਖਣੀ ਇਲਾਕੇ ਨਾਹਲੂਆ ਦੇ ਵਿੱਚ ਵਾਪਰਿਆ ਜਿੱਥੇ ਕੁਝ ਲੋਕ ਦੁਰਘਟਨਾ ਦਾ ਸ਼ਿਕਾਰ ਇੱਕ ਵਿਅਕਤੀ ਨੂੰ ਦੇਖਣ ਲਈ ਸੜਕ ਤੇ ਖੜ੍ਹੇ ਸਨ ਇਸ ਦੌਰਾਨ ਉੱਥੋਂ ਲੰਘ ਰਹੇ ਇਕ ਟਰੱਕ ਨੇ ਸੜਕ ਤੇ ਖੜ੍ਹੇ ਲੋਕਾਂ ਨੂੰ ਕੁਚਲ ਦਿੱਤਾ ਅਤੇ 32 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ , ਇਸ ਹਾਦਸੇ ਤੋਂ ਬਾਅਦ ਗੁਆਟੇਮਾਲਾ ਦੇ ਰਾਸ਼ਟਰਪਤੀ ਨੇ ਇਸ ਘਟਨਾ ਤੇ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਜਾਂਚ ਦੇ ਹੁਕਮ ਦਿੱਤੇ ਹਨ |


ਪਬਲਿਕ ਹੈਲਥ ਮੰਤਰੀ ਕਾਰਲੋਸ ਸੋਟੋ ਨੇ ਸਥਾਨਕ ਰੇਡੀਓ 'ਤੇ ਕਿਹਾ ਕਿ ਹਾਦਸੇ ਦੇ ਵਿੱਚ ਘੱਟ ਤੋਂ ਘੱਟ 32 ਲੋਕਾਂ ਦੀ ਮੌਤ ਹੋਈ ਹੈ ਅਤੇ 9 ਲੋਕਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਭਰਤੀ ਕਰਵਾਇਆ ਗਿਆ , ਉਨ੍ਹਾਂ ਕਿਹਾ ਕਿ ਇਹ ਦੁਰਘਟਨਾ ਗੁਆਟੇਮਾਲਾ ਸ਼ਹਿਰ ਦੇ ਪੱਛਮੀ ਨਾਹਲੂਆ ਨਗਰ ਦੀ ਨਗਰਪਾਲਿਕਾ ਵਿੱਚ ਹੋਈ ਸੀ ਜਿਥੇ ਬਚਾਅ ਕਾਰਜ ਜਾਰੀ ਹਨ |

ਪਬਲਿਕ ਹੈਲਥ ਮੰਤਰੀ ਕਾਰਲੋਸ ਸੋਟੋ ਨੇ ਕਿਹਾ ਕਿ ਸੈਮੀ ਟ੍ਰੈਲਰ ਨੇ ਲੋਕਾਂ ਦੀ ਗਿਣਤੀ ਨੂੰ ਸੜਕ ਉੱਤੇ ਨਹੀਂ ਦੇਖਿਆ ਅਤੇ ਉਨ੍ਹਾਂ ਨੂੰ ਕੁਚਲਦਾ ਹੋਇਆ ਲੰਘ ਗਿਆ , ਉਨ੍ਹਾਂ ਕਿਹਾ ਕਿ ਹੁਣ ਤੱਕ ਇਸ ਥਾਂ ਤੇ ਘੱਟੋ ਘੱਟ 30 ਲਾਸ਼ਾਂ ਬਰਾਮਦ ਹੋਇਆ ਹਨ ਜਦਕਿ ਦੋ ਹਸਪਤਾਲ ਵਿੱਚ ਹਨ , ਸੋਸ਼ਲ ਮੀਡੀਆ 'ਤੇ ਆਉਣ ਵਾਲੀ ਇਕ ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਸੜਕ ਤੇ ਹਰ  ਪਾਸੇ ਲਾਸ਼ਾ ਵਿਛੀਆਂ ਹੋਈਆਂ ਹਨ, ਜਦੋਂ ਕਿ ਕਈ ਲੋਕ ਮਦਦ ਲਈ ਚੀਕ ਰਹੇ ਹਨ , ਰਾਸ਼ਟਰਪਤੀ ਜਿੰਮੀ ਮੋਰੇਲਸ ਨੇ ਇਸ ਦੁਖਾਂਤ ਬਾਰੇ ਆਪਣੀ ਹਮਦਰਦੀ ਪ੍ਰਗਟ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੀੜਤਾਂ ਦੇ ਪਰਿਵਾਰਾਂ ਦੀ ਮਦਦ ਕਰੇਗੀ |

ਮੀਡੀਆ ਰਿਪੋਰਟ ਦੇ ਅਨੁਸਾਰ, ਹਾਲ ਹੀ ਦੇ ਸਾਲਾਂ ਵਿੱਚ ਗੁਆਟੇਮਾਲਾ ਵਿੱਚ ਸਭ ਤੋਂ ਵੱਧ ਸੜਕ ਹਾਦਸੇ ਹੋਏ ਹਨ  2013 ਵਿਚ ਇਕ ਬੱਸ ਦੇ ਖੱਡ ਵਿੱਚ ਡਿੱਗਣ ਨਾਲ 43 ਲੋਕ ਮਾਰੇ ਗਏ ਸਨ ਅਤੇ ਕਈ ਦਰਜਨ ਜ਼ਖਮੀ ਹੋਏ ਸਨ |

More News

NRI Post
..
NRI Post
..
NRI Post
..