ਕਿਸ਼ਤਵਾੜ , 01 ਜੁਲਾਈ ( NRI MEDIA )
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਇੱਕ ਬੱਸ ਆਪਣਾ ਸੰਤੁਲਨ ਵਿਗੜਨ ਤੋਂ ਬਾਅਦ ਖਾਈ ਵਿੱਚ ਡਿੱਗ ਗਈ ਜਿਸ ਨਾਲ ਵੱਡਾ ਹਾਦਸਾ ਵਾਪਰਿਆ ਹੈ , ਹਾਦਸੇ ਵਿਚ 33 ਯਾਤਰੀਆਂ ਦੀ ਮੌਤ ਹੋ ਗਈ ਹੈ , ਫਿਲਹਾਲ, ਕਿਸੇ ਦੀ ਪਛਾਣ ਨਹੀਂ ਹੋ ਸਕੀ ਹੈ , ਪੁਲਿਸ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਬਚਾਅ ਕਾਰਜ ਚਲਾਏ ਜਾ ਰਹੇ ਹਨ ,ਇਸ ਦੁਰਘਟਨਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਅਤੇ ਹੋਰ ਵੀ ਵਾਧਾ ਹੋ ਸਕਦਾ ਹੈ ,ਇਹ ਹਾਦਸਾ ਸਵੇਰ 8 ਵਜੇ 40 ਮਿੰਟ ਤੇ ਹੋਇਆ ਹੈ |
ਕਿਸ਼ਤਵਾੜ ਦੇ ਡਿਪਟੀ ਕਮਿਸ਼ਨਰ ਅੰਗਰੇਜ ਸਿੰਘ ਰਾਣਾ ਨੇ ਦੱਸਿਆ ਕਿ ਹਾਦਸੇ ਵਿੱਚ 33 ਯਾਤਰੀਆਂ ਦੀ ਮੌਤ ਹੋਈ ਹੈ ਅਤੇ 22 ਯਾਤਰੀ ਵੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ , ਇਹ ਬੱਸ ਕੇਸ਼ਵਨ ਤੋਂ ਕਿਸ਼ਤਵਾੜ ਜਾ ਰਹੀ ਸੀ ਜਿਸ ਸਮੇਂ ਇਹ ਹਾਦਸਾ ਵਾਪਰਿਆ ਹੈ |
ਹਾਦਸੇ ਵਿਚ ਜ਼ਖ਼ਮੀ ਯਾਤਰੀਆਂ ਨੂੰ ਸਥਾਨਕ ਹਸਪਤਾਲ ਵਿਚ ਭਰਤੀ ਕੀਤਾ ਗਿਆ ਜਿਥੇ ਉਨ੍ਹਾਂ ਦਾ ਇਲਾਜ ਚਲ ਰਿਹਾ ਹੈ , ਮਿੰਨੀ ਬੱਸ ਵਿੱਚ ਫਸੇ ਬਹੁਤ ਸਾਰੇ ਯਾਤਰੀਆਂ ਨੂੰ ਹਾਦਸੇ ਤੋਂ ਬਾਅਦ ਬਾਹਰ ਕੱਢਿਆ ਜਾ ਰਿਹਾ ਹੈ , ਰਿਪੋਰਟਾਂ ਵਿੱਚ ਕਿਹਾ ਗਿਆ ਕਿ ਮਿੰਨੀ ਬੱਸ ਨੰਬਰ ਜੇ ਕੇ 177- 6787 ਕੇਸ਼ਵਨ ਤੋਂ ਕਿਸ਼ਤਵਾੜ ਦੇ ਵੱਲ ਜਾ ਰਹੀ ਸੀ ਉਦੋਂ ਹੀ ਇਹ ਬਸ ਸ਼੍ਰੀਗਿਰੀ ਦੇ ਕੋਲ ਸੜਕ ਤੋਂ ਤਿਲਕ ਗਈ ਅਤੇ ਇੱਕ ਡੂੰਘੀ ਖਾਈ ਵਿੱਚ ਡਿੱਗ ਗਈ , ਸਥਾਨਕ ਲੋਕਾਂ ਨੇ ਦੱਸਿਆ ਕਿ ਬਸ ਓਵਰਲੋਡ ਸੀ |



