ਮੈਕਸਿਕੋ ‘ਚ ਮੈਟਰੋ ਟ੍ਰੇਨ ਲੰਘਣ ਦੌਰਾਨ ਟੁਟਾ ਰੇਲ ਪੁੱਲ 20 ਲੋਕਾਂ ਦੀ ਮੌਤ 70 ਤੋਂ ਜਾਂਦਾ ਲੋਕ ਜ਼ਖਮੀ

by vikramsehajpal

ਮੈਕਸਿਕੋ (ਦੇਵ ਇੰਦਰਜੀਤ) : ਮੈਕਸਿਕੋ ’ਚ ਸੜਕ ਦੇ ਉਪਰੋਂ ਲੰਘਣ ਵਾਲੀ ਮੈਟਰੋ ਟ੍ਰੇਨ ਦਾ ਪੁਲ਼ ਅਚਾਨਕ ਢਹਿ ਜਾਣ ਕਾਰਨ ਦਰਦਨਾਕ ਹਾਦਸਾ ਹੋ ਗਿਆ।ਪਿਛਲੇ ਸਾਲ ਮਾਰਚ ’ਚ ਵੀ ਇਥੇ ਦੋ ਟ੍ਰੇਨਾਂ ਦੀ ਟੱਕਰ ਹੋਈ ਸੀ, ਜਿਸ ’ਚ ਇਕ ਵਿਅਕਤੀ ਦੀ ਮੌਤ ਤੇ 41 ਲੋਕ ਜ਼ਖ਼ਮੀ ਹੋਏ ਸਨ।

ਜਿਕਯੋਗ ਹੈ ਕੀ ਇਸ ਘਟਨਾ ’ਚ 20 ਲੋਕਾਂ ਦੀ ਮੌਤ ਹੋ ਗਈ, 70 ਤੋਂ ਵੱਧ ਜ਼ਖ਼ਮੀ ਹੋ ਗਏ। ਹਾਦਸਾ ਉਸ ਸਮੇਂ ਹੋਇਆ, ਜਦੋਂ ਇਕ ਮੈਟਰੋ ਟ੍ਰੇਨ ਉੱਪਰੋਂ ਲੰਘ ਰਹੀ ਸੀ। ਦੁਰਘਟਨਾ ’ਚ ਟ੍ਰੇਨ ਦੇ ਡਿੱਬੇ ਪੁਲ਼ ਤੋਂ ਹੇਠਾਂ ਲਟਕ ਗਏ। ਸੜਕ ’ਤੇ ਚੱਲ ਰਹੀਆਂ ਕਾਰਾਂ ਇਸਦੀ ਲਪੇਟ ’ਚ ਆ ਗਈਆਂ। ਸਥਾਨਕ ਚੈਨਲ ਅਤੇ ਇੰਟਰਨੈੱਟ ਮੀਡੀਆ ’ਤੇ ਇਕ ਵੀਡੀਓ ਵੀ ਆਈ ਹੈ। ਜੋ ਹਾਦਸੇ ਦੀ ਭਿਆਨਕ ਤਸਵੀਰ ਪੇਸ਼ ਕਰ ਰਹੀ ਹੈ। ਰਾਹਤ ਕਾਰਜ ਕਰਨ ਵਾਲੇ ਦਲ ਨੂੰ ਪੋੜੀਆਂ ਲਗਾ ਕੇ ਮੈਟਰੋ ਦੀਆਂ ਬੋਗੀਆਂ ’ਚੋਂ ਮਿ੍ਰਤਕਾਂ ਅਤੇ ਜ਼ਖ਼ਮੀਆਂ ਨੂੰ ਕੱਢਣਾ ਪਿਆ।

More News

NRI Post
..
NRI Post
..
NRI Post
..