ਥਾਣੇ ਤੋਂ ਕੁਝ ਦੂਰੀ ‘ਤੇ ਸ਼ਰੇਆਮ 500 ਰੁਪਏ ‘ਚ ਲੱਗਦੀ ਜਿਸਮ ਦੀ ਬੋਲੀ, ਪਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਥਾਣਾ ਡਵੀਜ਼ਨ ਨੰਬਰ 5 ਤੋਂ ਕੁਝ ਦੂਰੀ 'ਤੇ ਕਈ ਹੋਟਲਾਂ 'ਚ ਸ਼ਰੇਆਮ 500 ਰੁਪਏ ਵਿੱਚ ਜਿਸਮ ਦੀ ਬੋਲੀ ਲਗਾਈ ਜਾ ਰਹੀ ਹੈ। ਪੁਲਿਸ ਵਲੋਂ ਜਿਸਮ ਫਿਰੋਸ਼ੀ ਦੇ ਧੰਦੇ 'ਤੇ ਨਕੇਲ ਕੱਸਣ ਦੀ ਬਜਾਏ ਇਹ ਧੰਦਾ ਹੋਰ ਤੇਜ਼ੀ ਨਾਲ ਵੱਧ ਰਿਹਾ ਹੈ। ਦੱਸਿਆ ਜਾ ਰਿਹਾ ਬੱਸ ਸਟੈਂਡ ਕੋਲ ਕੁਝ ਕੁੜੀਆਂ ਖੜ੍ਹੀਆਂ ਹੁੰਦੀਆਂ ਹਨ, ਜੋ ਕਿ ਨੌਜਵਾਨਾਂ ਨੂੰ ਇਸ਼ਾਰਾ ਕਰਕੇ ਬੁਲਾਉਂਦੀਆਂ । ਉੱਥੇ ਹੀ ਕੁੜੀਆਂ ਵਲੋਂ ਆਪਣੇ ਜਿਸਮ ਦਾ ਸੌਦਾ 500 ਰੁਪਏ 'ਚ ਕੀਤਾ ਜਾਂਦਾ ਹੈ ।

ਜਿਸਮ ਦੀ ਬੋਲੀ ਲਗਾਉਣ ਵਾਲੀ ਕੁੜੀ ਨੇ ਦੱਸਿਆ ਕਿ ਉਨ੍ਹਾਂ ਦਾ ਹੋਟਲ ਮਾਲਕ ਨਾਲ ਸੰਪਰਕ ਹੁੰਦਾ ਹੈ ਤੇ ਉਨ੍ਹਾਂ ਨੂੰ ਡਰਨ ਦੀ ਲੋੜ ਨਹੀ..... ਉਨ੍ਹਾਂ ਦੀ ਪੁਲਿਸ ਨਾਲ ਪਹਿਲਾਂ ਹੀ ਸੈਟਿੰਗ ਹੈ। ਕੁਝ ਦਿਨ ਪਹਿਲਾਂ ਹੀ ਪੁਲਿਸ ਦੇ ਉੱਚ ਅਧਿਕਾਰੀਆਂ ਵਲੋਂ ਬੱਸ ਸਟੈਂਡ ਕੋਲ ਪੈਂਦੇ ਕਈ ਹੋਟਲਾਂ 'ਚ ਛਾਪਾ ਮਾਰਿਆ ਗਿਆ ,ਜਿਥੋਂ ਪੁਲਿਸ ਨੇ ਕਈ ਕੁੜੀਆਂ ਤੇ ਮੁੰਡੇ ਨੂੰ ਕਾਬੂ ਕੀਤਾ ਪਰ ਨਤੀਜਾ ਕੋਈ ਨਹੀ ਨਿਕਲਿਆ। ਕੁਝ ਦਿਨ ਬਾਅਦ ਫਿਰ ਹੋਟਲ ਮਾਲਕ ਦੇਹ ਵਾਪਰ ਦੇ ਧੰਦੇ 'ਚ ਲੱਗੇ ਰਹੇ । ਕਈ ਸਪਾ ਸੈਂਟਰਾਂ ਵਿੱਚ ਮਸਾਜ ਕਰਨ ਦੇ ਬਹਾਨੇ ਗਾਹਕਾਂ ਨਾਲ ਰਾਤ ਬਿਤਾਉਣ ਬਾਹਰ ਜਾਂਦੀਆਂ ਹਨ । ਸੂਤਰਾਂ ਅਨੁਸਾਰ ਸਾਰੇ ਹੋਟਲਾਂ 'ਚ ਪੁਲਿਸ ਦੀ ਸਹਿਮਤੀ ਨਾਲ ਹੀ ਜਿਸਮ ਫਿਰੋਸ਼ੀ ਦਾ ਧੰਦਾ ਕੀਤਾ ਜਾਂਦਾ ਹੈ ।