ਹਵਾਈ ਅੱਡੇ ‘ਤੇ ਯਾਤਰੀ ਮਹਿਲਾ ਨਾਲ ਮੁਲਾਜ਼ਮ ਨੇ ਕੀਤਾ ਵੱਡਾ ਕਾਰਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸ੍ਰੀ ਰਾਮਦਾਸ ਹਵਾਈ ਅੱਡੇ 'ਤੇ ਚੈਕਿੰਗ ਕਰ ਰਹੇ ਮੁਲਾਜ਼ਮ ਨੇ ਲੰਡਨ ਜਾ ਰਹੀ ਇੱਕ ਯਾਤਰੀ ਮਹਿਲਾ ਦੇ ਸਾਰੇ ਗਹਿਣੇ ਲੁੱਟ ਲਏ। ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਦੋਸ਼ੀ ਨੂੰ ਗਹਿਣਿਆਂ ਸਮੇਤ ਕਾਬੂ ਕਰ ਲਿਆ । ਦੋਸ਼ੀ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਅਜਨਾਲਾ ਦੇ ਰੂਪ 'ਚ ਹੋਈ ਹੈ। ਦੱਸਿਆ ਜਾ ਰਿਹਾ ਹਵਾਈ ਅੱਡੇ ਤੇ ਇੱਕ ਬਜ਼ੁਰਗ ਮਹਿਲਾ ਲੰਡਨ ਜਾਣ ਵਾਲੀ ਫਲੀਟ 'ਚ ਸਵਰ ਹੋ ਰਹੀ ਸੀ ਤਾਂ ਏਅਰਪੋਰਟ 'ਤੇ ਤਾਇਨਾਤ ਮੁਲਾਜ਼ਮ ਵਲੋਂ ਮਹਿਲਾ ਨੂੰ ਚੈਕਿੰਗ ਦੇ ਬਹਾਨੇ ਆਪਣੇ ਨਾਲ ਲਿਜਾਇਆ ਗਿਆ, ਉੱਥੇ ਜਾ ਕੇ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ।ਫਿਲਹਾਲ ਪੁਲਿਸ ਨੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਤਲਾਸ਼ੀਦੌਰਾਨ ਪੁਲਿਸ ਟੀਮ ਨੇ ਦੋਸ਼ੀ ਕੋਲੋਂ 57.020 ਗ੍ਰਾਮ ਸੋਨੇ ਦੇ ਗਹਿਣੇ ਬਰਾਮਦ ਕੀਤੇ ।