ਏਟਲੇਟਿਕੋ ਮੈਡ੍ਰਿਡ ਦੀ ਟੀਮ ਨੇ ਮਾਨਚੈਸਟਰ ਯੂਨਾਈਟਿਡ ਨੂੰ ਚੈਂਪੀਅਨਜ਼ ਲੀਗ ਤੋਂ ਕੀਤਾ ਬਾਹਰ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਏਟਲੇਟਿਕੋ ਮੈਡ੍ਰਿਡ ਦੀ ਟੀਮ ਨੇ ਮਾਨਚੈਸਟਰ ਯੂਨਾਈਟਿਡ ਨੂੰ ਦੂਜੇ ਗੇੜ ਦੇ ਮੈਚ ’ਚ 1-0 ਨਾਲ ਹਰਾ ਕੇ ਯੂਏਫਾ ਚੈਂਪੀਅਨਜ਼ ਲੀਗ ਤੋਂ ਬਾਹਰ ਕਰ ਦਿੱਤਾ। ਪਹਿਲੇ ਗੇੜ ਦਾ ਮੈਚ ਦੋਵਾਂ ਟੀਮਾਂ ਵਿਚਾਲੇ 1-1 ਨਾਲ ਡਰਾਅ ਰਿਹਾ ਸੀ। ਮਾਨਚੈਸਟਰ ਯੂਨਾਈਟਿਡ ਨੂੰ ਸੁਪਰਸਟਾਰ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਨੇ ਵੀ ਨਿਰਾਸ਼ ਕੀਤਾ ਜਿਹੜੇ ਇਸ ਮਹੱਤਵਪੂਰਨ ਮੈਚ ’ਚ ਇਕ ਗੋਲ ਵੀ ਨਹੀਂ ਕਰ ਸਕੇ ਅਤੇ ਟੀਮ ਨੂੰ ਬਾਹਰ ਹੋਣ ਤੋਂ ਨਹੀਂ ਬਚਾ ਸਕੇ।

ਉਥੇ, ਦਿਨ ਦੇ ਦੂਜੇ ਮੁਕਾਬਲੇ ’ਚ ਬੇਨਫਿਕਾ ਨੇ ਅਜਾਕਸ ਨੂੰ 1-0 ਨਾਲ ਹਰਾ ਦਿੱਤਾ। ਡਾਰਵਿਨ ਨੁਨੇਜ ਵੱਲੋਂ ਕੀਤੇ ਗਏ ਗੋਲ ਨਾਲ ਬੇਨਫਿਕਾ ਨੇ ਛੇ ਸਾਲਾਂ ’ਚ ਪਹਿਲੀ ਵਾਰ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕੀਤਾ। ਨੁਨੇਜ ਨੇ 77ਵੇਂ ਮਿੰਟ ’ਚ ਸੱਜੇ ਪਾਸੇ ਤੋਂ ਫ੍ਰੀ ਕਿੱਕ ’ਤੇ ਹੈਡਰ ਲਗਾ ਕੇ ਗੋਲ ਕੀਤਾ, ਜਿਸ ਨਾਲ ਬੇਨਫਿਕਾ ਨੂੰ ਪੰਜਵੀਂ ਵਾਰ ਅੰਤਿਮ ਅੱਠ ’ਚ ਥਾਂ ਬਣਾਉਣ ਵਿਚ ਮਦਦ ਮਿਲੀ। ਪੁਰਤਗਾਲ ’ਚ ਪਹਿਲੇ ਗੇੜ ’ਚ ਟੀਮਾਂ ਨੇ 2-2 ਨਾਲ ਡਰਾਅ ਖੇਡਿਆ ਸੀ।

More News

NRI Post
..
NRI Post
..
NRI Post
..