ਅਫਗਾਨਿਸਤਾਨ ‘ਚ ਹੋਇਆ ਹਮਲਾ, ਮਾਰੇ ਗਏ 4 ਜੱਜ

by mediateam

ਕਾਬੁਲ (Vikram Sehajpal) : ਅਫਗਾਨਿਸਤਾਨ ਦੇ ਲੋਗਰ ਪ੍ਰਾਂਤ ਵਿੱਚ ਵੀਰਵਾਰ ਨੂੰ ਇੱਕ ਹਮਲਾ ਹੋਇਆ। ਇਸ ਹਮਲੇ ਵਿੱਚ ਚਾਰ ਜੱਜ ਮਾਰੇ ਗਏ ਹਨ। ਪੁਲਿਸ ਨੇ ਇਸ ਹਮਲੇ ਬਾਰੇ ਜਾਣਕਾਰੀ ਦਿੱਤੀ ਹੈ।ਜਾਣਕਾਰੀ ਮੁਤਾਬਕ ਇਹ ਘਟਨਾ ਮੁਹੰਮਦ ਆਗਾ ਜ਼ਿਲ੍ਹੇ ਦੇ ਬਾਕੀ ਆਬਾਦ ਖੇਤਰ ਵਿੱਚ ਉਸ ਸਮੇਂ ਵਾਪਰੀ ਜਦੋਂ ਜੱਜ ਹਫਤਾਵਾਰੀ ਛੁੱਟੀ ਤੋਂ ਘਰ ਪਰਤ ਰਹੇ ਸੀ। 

ਰਸਤੇ ਵਿੱਚ ਉਨ੍ਹਾਂ ਗੱਡੀ ਉੱਤੇ ਅਚਾਨਕ ਬੰਦੂਕਧਾਰੀਆਂ ਨੇ ਹਮਲਾ ਕਰ ਦਿੱਤਾ। ਪੁਲਿਸ ਨੇ ਹਮਲੇ ਲਈ ਤਾਲਿਬਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਪਰ ਅਜੇ ਤੱਕ ਕਿਸੇ ਵੀ ਅੱਤਵਾਦੀ ਸਮੂਹ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

More News

NRI Post
..
NRI Post
..
NRI Post
..