ਵੈੱਬ ਡੈਸਕ (UNITED NRI POST) : ਐਤਵਾਰ ਦੀ ਰਾਤ ਨੂੰ ਕੁਈਨ ਸਟ੍ਰੀਟ ਦੇ ਵਿਖੇ ਇਕ ਟੀਟੀਸੀ ਸਟ੍ਰੀਟ ਕਾਰ ਸਵਾਰ ਵਿਅਕਤੀ ਨੂੰ ਉੱਤੇ ਹੋਇਆ ਚਾਕੂ ਨਾਲ ਹਮਲਾ। ਐਮਰਜੈਂਸੀ ਕਰਮੀਆਂ ਨੂੰ ਕਵੀਨ ਅਤੇ ਜੌਹਨ ਸਟਰੀਟ ਦੇ ਇਲਾਕੇ ਵਿੱਚੋ ਸਵੇਰੇ 10:40 ਵਜੇ ਦੇ ਕਰੀਬ ਇਸ ਹਮਲੇ ਦੇ ਵਾਰੇ ਕਾਲ ਆਈ ਸੀ, ਪੁਲਸ ਨੇ ਦੱਸਿਆ ਕਿ ਪੀੜਤ ਸਟ੍ਰੀਟਕਾਰ ਉਤੇ ਬੈਠਿਆ ਹੋਇਆ ਸੀ, ਜਦੋਂ ਇਕ ਅਣਪਛਾਤਾ ਵਿਅਕਤੀ ਉਸਦੇ ਪਿੱਛੇ ਆਇਆ ਅਤੇ ਉਸ ਨੇ ਕਈ ਵਾਰ ਉਸ ਉੱਤੇ ਚਾਕੂ ਨਾਲ ਹਮਲਾ ਕੀਤਾ।
ਇਸਤੋਂ ਬਾਅਦ ਹਮਲਾਵਰ ਸਟ੍ਰੀਟਕਾਰ ਤੋਂ ਉਤਰ ਗਿਆ ਅਤੇ ਇਕ ਸਾਇਕਲ ਦੇ ਉੱਤੇ ਬੈਠ ਕੇ ਹਾਦਸੇ ਵਾਲੀ ਥਾਂ ਤੋਂ ਭੱਜ ਗਿਆ, ਪੀੜਤ ਸਟ੍ਰੀਟ ਕਾਰ ਤੋਂ ਬਾਹਰ ਕੱਢ ਲਿਆ ਗਿਆ ਸੀ ਅਤੇ ਅਫਸਰਾਂ ਨੂੰ ਉਹ ਲਾਗਲੀ ਥਾਂ ਤੋਂ ਜਖਮੀ ਹਾਲਤ ਦੇ ਵਿਚ ਖੂਨ ਨਾਲ ਲੱਥ-ਪਥ ਮਿਲਿਆ। ਹਾਲਾਂਕਿ ਪੀੜ੍ਹਿਤ ਗੰਭੀਰ ਰੂਪ ਨਾਲ ਜਖਮੀ ਹੈ ਪਰ ਫੇਰ ਵੀ ਕੋਈ ਜਾਨ ਲੇਵਾ ਸੱਟ- ਚੋਟਾਂ ਨਹੀਂ ਹਨ। ਹਮਲਾਵਰ ਤਕਰੀਬਨ 20 ਤੋਂ 30 ਸਾਲ ਦੀ ਉਮਰ ਤਕ ਦਾ ਸੀ ਜਿਸਨੇ ਕਿ ਗਰੇ ਰੰਗ ਦੀ ਹੂਡੀ, ਕਾਲੇ ਸ਼ਾਰਟਸ, ਕਾਲੇ ਜੁੱਤੇ ਪਾਏ ਹੋਏ ਹਨ, ਉਸਦੀ ਹੂਡੀ ਦੇ ਵਿਚ ਕੂਹਣੀ ਅਤੇ ਕਲਾਈ ਦੇ ਹਿੱਸੇ ਵਿਚ ਕਾਲੇ ਰੰਗ ਦੀ ਪੱਟੀ ਸੀ।
ਇਸਦੇ ਨਾਲ ਹੀ ਉਸ ਵਿਅਕਤੀ ਨੇ ਇਕ ਹਲਕਾ ਭੂਰਾ ਬੈਕਪੈਕ ਫੜਿਆ ਹੋਇਆ ਸੀ ਅਤੇ ਉਸ ਬੰਦੇ ਕੋਲ ਪੀਲੀ ਪਾਣੀ ਦੀ ਬੋਤਲ ਵਾਲੀ ਸਾਈਕਲ ਸੀ। ਪੁਲਿਸ ਦਾ ਕਹਿਣਾ ਹੈ ਕਿ ਇਹ ਇੱਕ ਬੇਪਰਵਾਹ ਹਮਲਾ ਸੀ ਕਿਉਕਿ ਇਹ ਕੋਈ ਭੜਕਾਊ ਹਮਲਾ ਨਹੀਂ ਸੀ, ਇਸ ਦੇ ਨਾਲ ਹੀ ਅਗਰੇਲੀ ਕਾਰਵਾਈ ਵਾਸਤੇ ਇਸ ਬੰਦੇ ਦੀ ਤਲਾਸ਼ ਜਾਰੀ ਹੈ।



