ਚੰਡੀਗੜ੍ਹ ‘ਚ ਦਿਨ-ਦਿਹਾੜੇ ਪਤੀ-ਪਤਨੀ ‘ਤੇ ਹਮਲਾ, ਇੱਕ ਦੀ ਹੋਈ ਮੌਤ

by jaskamal

ਨਿਊਜ਼ ਡੈਸਕ (ਸਿਮਰਨ): ਚੰਡੀਗੜ੍ਹ 'ਚ ਦਿਨ-ਦਿਹਾੜੇ ਇੱਕ ਦੁਕਾਨਦਾਰ ਦਾ ਬੇਰਹਿਮੀ ਨਾਲ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਚੰਡੀਗੜ੍ਹ ਦੇ ਸੈਕਟਰ 26 ਦੀ ਬਾਪੂਧਾਮ ਕਾਲੋਨੀ ਦਾ ਹੈ ਜਿਥੇ ਕਿ ਖਿਡੌਣਿਆਂ ਦੀ ਦੁਕਾਨ ਦੇ ਮਾਲਕ ਅਵਤਾਰ ਨੂੰ ਕੁਝ ਅਣਪਛਾਤੇ ਨੌਜਵਾਨਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ। ਓਥੇ ਹੀ ਜਦੋ ਮ੍ਰਿਤਕ ਅਵਤਾਰ ਦੀ ਪਤਨੀ ਉਸਨੂੰ ਬਚਾਉਣ ਗਈ ਤਾ ਹਮਲਾਵਰਾਂ ਨੇ ਉਸਦੇ ਢਿੱਡ ਦੇ ਵਿਚ ਚਾਕੂ ਮਾਰ ਦਿੱਤਾ ਜਿਸ ਨਾਲ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਈ।

ਜਾਣਕਾਰੀ ਮੁਤਾਬਕ ਅਵਤਾਰ ਦੀ ਦੁਕਾਨ ਦੇ ਨਾਲ ਇੱਕ ਹੋਰ ਖਿਡੌਣਿਆਂ ਦੀ ਦੁਕਾਨ ਹੈ ਜਿਸਨੂੰ ਕਿ ਇੱਕ ਨੌਜਵਾਨ ਚਲਾਉਂਦਾ ਹੈ, ਤੇ ਇਸ ਨੌਜਵਾਨ ਦੇ ਨਾਲ ਮ੍ਰਿਤਕ ਅਵਤਾਰ ਅਤੇ ਉਸਦੀ ਪਤਨੀ ਦਾ ਦਾ ਕਈ ਵਾਰ ਕਿਸੇ ਗੱਲ ਨੂੰ ਲੈਕੇ ਲੜਾਈ-ਝਗੜਾ ਚਲਦਾ ਰਹਿੰਦਾ ਸੀ, ਤੇ ਅੱਜ ਵੀ ਕਰੀਬ 12 ਵਜੇ ਕਿਸੇ ਗੱਲ ਨੂੰ ਲੈਕੇ ਉਨ੍ਹਾਂ 'ਚ ਲੜਾਈ ਹੋਈ ਸੀ ਜਿਸ ਤੋਂ ਬਾਅਦ ਗੁੱਸੇ 'ਚ ਆਏ ਨੌਜਵਾਨ ਨੇ ਦੁਕਾਨਦਾਰ ਅਤੇ ਉਸਦੀ ਪਤਨੀ ਨੂੰ ਚਾਕੂ ਨਾਲ ਲਹੂ-ਲੁਹਾਨ ਕਰ ਦਿੱਤਾ। ਅਤੇ ਖੁਦ ਮੌਕੇ ਤੋਂ ਫਰਾਰ ਹੋ ਗਿਆ।

ਓਥੇ ਹੀ ਇਸ ਘਟਨਾ ਤੋਂ ਬਾਅਦ ਦੋਹਾਂ ਜ਼ਖਮੀ ਪਤੀ-ਪਤਨੀ ਨੂੰ ਇੱਕ ਨਿੱਜੀ ਹਸਪਤਾਲ 'ਚ ਭਰਤੀ ਕਰਾਇਆ ਗਿਆ ਜਿਥੇ ਕਿ ਡਾਕਟਰਾਂ ਵੱਲੋਂ ਅਵਤਾਰ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਅਤੇ ਉਸਦੀ ਪਤਨੀ ਜੇਰੇ ਇਲਾਜ 'ਚ ਹੈ। ਫਿਲਹਾਲ ਪੁਲਿਸ ਨੂੰ ਵੀ ਇਸ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਮੌਕੇ ਤੇ ਪਹੁੰਚ ਕੇ ਪੁਲਿਸ ਵੱਲੋਂ ਨੌਜਵਾਨ ਖਿਲਾਫ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

More News

NRI Post
..
NRI Post
..
NRI Post
..