ਦਿਨ-ਦਿਹਾੜੇ ਪੰਜਾਬ ਰੋਡਵੇਜ਼ ਦੀ ਬੱਸ ”ਤੇ ਹਮਲਾ, ਸਵਾਰੀਆਂ ਦੇ ਸੁੱਕੇ ਸਾਹ

by nripost

ਲੁਧਿਆਣਾ (ਰਾਘਵ) : ਪੰਜਾਬ ਰੋਡਵੇਜ਼ ਲੁਧਿਆਣਾ ਡਿਪੂ ਦੀ ਬੱਸ ਜੋ ਲੁਧਿਆਣਾ-ਦਿੱਲੀ ਰੂਟੀਨ ਮੁਤਾਬਕ ਜਾ ਰਹੀ ਸੀ ਤਾਂ ਸਾਹਨੇਵਾਲ ਕੋਲ ਕੁਝ ਬਦਮਾਸ਼ਾਂ ਨੇ ਕਾਰਾਂ ਅੱਗੇ ਲਗਾ ਕੇ ਬੱਸ ਨੂੰ ਰੋਕ ਕੇ ਤੇਜ਼ਧਾਰ ਹਥਿਆਰਾਂ ਨਾਲ ਬੱਸ "ਤੇ ਹਮਲਾ ਕਰ ਦਿੱਤਾ ਅਤੇ ਸਟਾਫ ਦੀ ਕੁੱਟਮਾਰ ਕੀਤੀ। ਇਥੇ ਹੀ ਬਸ ਨਹੀਂ ਬਦਮਾਸ਼ਾਂ ਨੇ ਬੱਸ 'ਤੇ ਅੰਨ੍ਹੇਵਾਹ ਇੱਟਾਂ ਰੋੜੇ ਵੀ ਚਲਾ ਦਿੱਤੇ। ਇਸ ਕਾਰਨ ਬੱਸ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ। ਮੁਲਜ਼ਮ ਬੱਸ ਦੀ ਭੰਨਤੋੜ ਕਰਕੇ ਮੌਕੇ ਤੋਂ ਫਰਾਰ ਹੋ ਗਏ। ਇਸ ਉਪਰੰਤ ਸਟਾਫ ਵੱਲੋਂ ਤੁਰੰਤ ਡਰਾਈਵਰ ਨੂੰ ਸਾਹਨੇਵਾਲ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਜੋ ਕਿ ਜੇਰੇ ਇਲਾਜ ਹੈ।

ਇਸ ਤੋਂ ਬਾਅਦ ਰੋਸ ਵਜੋਂ ਬੱਸ ਡਰਾਈਵਰਾਂ ਨੇ ਹਾਈਵੇਅ ’ਤੇ ਜਾਮ ਲਗਾ ਦਿੱਤਾ ਤਾਂ ਕੁਝ ਦੇਰ ਬਾਅਦ ਜਥੇਬੰਦੀ ਦੇ ਨੁਮਾਇੰਦੇ ਪ੍ਰਸ਼ਾਸਨ ਨਾਲ ਗੱਲਬਾਤ ਲਈ ਪੁੱਜੇ ਅਤੇ ਪ੍ਰਸ਼ਾਸਨ ਨੇ ਤੁਰੰਤ ਸਖ਼ਤ ਕਾਰਵਾਈ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ। ਜਥੇਬੰਦੀ ਦੇ ਨੁਮਾਇੰਦਿਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਤੁਰੰਤ ਮਾਮਲਾ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ 7 ਫਰਵਰੀ ਨੂੰ ਜਥੇਬੰਦੀ ਵੱਲੋਂ ਫਿਰ ਸਾਹਨੇਵਾਲ ਥਾਣੇ ਦੇ ਸਾਹਮਣੇ ਹਾਈਵੇਅ ’ਤੇ ਧਰਨਾ ਲਗਾਇਆ ਜਾਵੇਗਾ ਅਤੇ ਇਨਸਾਫ ਨਾ ਮਿਲਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪੁਲਸ ਪ੍ਰਸ਼ਾਸਨ ਦੀ ਹੋਵੇਗੀ।

More News

NRI Post
..
NRI Post
..
NRI Post
..