ਆਜ਼ਾਦੀ ਦਿਵਸ ਮੌਕੇ ਯੂਕੇਨ ‘ਤੇ ਹੋਇਆ ਹਮਲਾ, 15 ਤੋਂ ਵੱਧ ਲੋਕਾਂ ਦੀ ਹੋਈ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ): ਰੂਸ ਵਲੋਂ ਫਿਰ ਯੂਕੇਨ 'ਤੇ ਹਮਲਾ ਕੀਤਾ ਗਿਆ ਹੈ। ਦੱਸ ਦਈਏ ਕਿ ਰੂਸੀ ਬਲਾਂ ਨੇ ਯੂਕੇਨ ਦੇ ਆਜ਼ਾਦੀ ਦਿਵਸ 'ਤੇ ਟਰੇਨ ਸਟੇਸ਼ਨ ਉੱਤੇ ਰਾਕੇਟ ਨਾਲ ਹਮਲਾ ਕੀਤਾ ਹੈ। ਜਿਸ ਹਮਲੇ ਵਿੱਚ 15 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਤੇ 50 ਤੋਂ ਵੱਧ ਲੋਕ ਜਖ਼ਮੀ ਹੋ ਗਏ ਹਨ। ਇਸ ਹਮਲੇ ਦੀ ਜਾਣਕਾਰੀ ਰਾਸ਼ਟਰਪਤੀ ਵਲੋਂਦੀਮੀਰ ਨੇ ਸਾਂਝੀ ਕੀਤੀ ਹੈ। ਉਨ੍ਹਾਂ ਵਲੋਂ ਪਹਿਲਾਂ ਹੀ ਹਮਲੇ ਨੂੰ ਲੈ ਕੇ ਚੇਤਾਵਨੀ ਦਿੱਤੀ ਜਾ ਰਹੀ ਸੀ ਕਿ ਰੂਸ ਇਸ ਹਫਤੇ ਕਿਸੇ ਵੀ ਸਮੇ ਹਮਲਾ ਕਰ ਸਕਦਾ ਹੈ।