ਪੰਜਾਬ ਨੂੰ ਦਹਿਲਾਉਣ ਦੀ ਕੋਸ਼ਿਸ਼; ਮੋਟਰਸਾਈਕਲ ਨਾਲ ਟੰਗੇ ਲਿਫਾਫੇ ‘ਚੋਂ ਮਿਲਿਆ ਬੰਬ

by jaskamal

ਨਿਊਜ਼ ਡੈਸਕ (ਜਸਕਮਲ) : ਵਿਧਾਨ ਸਭਾ ਚੋਣਾ ਨੂੰ ਲੈ ਕੇ ਦੇਸ਼ ਵਿਰੋਧੀ ਤਾਕਤਾਂ ਪੰਜਾਬ ਵਿਚ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਸਮਾਣਾ ਦੀ ਅਗਰਵਾਲ ਗਊਸ਼ਾਲਾ ਦੇ ਬਾਹਰ ਲਾਵਾਰਿਸ ਮੋਟਰਸਾਈਕਲ ਕਾਫੀ ਸਮੇਂ ਤੋਂ ਖੜ੍ਹਾ ਹੋਇਆ ਸੀ। ਕਾਫੀ ਸਮਾਂ ਦੇਖਣ ਤੋਂ ਬਾਅਦ ਲੋਕਾਂ ਨੂੰ ਸ਼ੱਕ ਪੈਣ 'ਤੇ ਉਨ੍ਹਾਂ ਨੇ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਤਾਂ ਜਦੋਂ ਪੁਲਿਸ ਨੇ ਆ ਕੇ ਜਾਂਚ ਕੀਤੀ ਤਾਂ ਮੋਟਰਸਾਈਕਲ ਨਾਲ ਟੰਗੇ ਲਿਫਾਫੇ 'ਚੋਂ ਬੰਬ ਬਰਾਮਦ ਹੋਇਆ ਹੈ।

ਹਾਲਾਂਕਿ ਪੁਲਿਸ ਨੇ ਬੰਬ ਤੇ ਮੋਟਰਸਾਈਲ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਪੁਲਿਸ ਮੋਟਰਸਾਈਕਲ ਦੇ ਨੰਬਰ ਤੋਂ ਜਾਂਚ ਕਰ ਕੇ ਉਕਤ ਮੋਟਰਸਾਈਕਲ ਦੇ ਮਾਲਕ ਦਾ ਪਤਾ ਲਗਾਵੇਗੀ ਤੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦਾ ਪਤਾ ਲਗਾਵੇਗੀ।